ਫ਼ਤਹਿਗੜ੍ਹ ਚੂੜੀਆਂ, 29 ਜਨਵਰੀ (ਐੱਮ.ਐੱਸ. ਫੁੱਲ)-ਡੀ.ਡੀ.ਆਈ. ਸਕੂਲ ਪਿੰਡ ਪਿੰਡੀ ਵਿਖੇ ਬਾਲ ਸੁਰੱਖਿਆ ਅਫ਼ਸਰ ਸੁਨੀਲ ਕੁਮਾਰ ਜੋਸ਼ੀ ਵਲੋਂ ਸੜਕ ਸੁਰੱਖਿਆ ਨੂੰ ਲੈ ਕੇ ਸਕੂਲ 'ਚ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਆਰ.ਟੀ.ਓ. ਗੁਰਦਾਸਪੁਰ ਵਾਧੂ ਚਾਰਜ ਫ਼ਤਹਿਗੜ੍ਹ ਚੂੜੀਆਂ ਦੇ ਐੱਸ.ਡੀ.ਐੱਮ. ਡਾ. ਨਵਜੋਤ ਸ਼ਰਮਾ ਸਨ, ਇਨ੍ਹਾਂ ਦੇ ਨਾਲ ਡੀ.ਐੱਸ.ਪੀ. ਫ਼ਤਹਿਗੜ੍ਹ ਚੂੜੀਆਂ ਰਜੇਸ਼ ਕੱਕੜ, ਏ.ਆਰ.ਟੀ.ਓ. ਸੰਗਰਾਮ ਸਿੰਘ, ਗੁਰਨਾਮ ਸਿੰਘ ਦਫ਼ਤਰੀ ਮੁਲਾਜ਼ਮ ਹਾਜ਼ਰ ਹੋਏ | ਮੁੱਖ ਮਹਿਮਾਨ ਡਾ. ਨਵਜੋਤ ਸ਼ਰਮਾ ਤੇ ਡੀ.ਐੱਸ.ਪੀ. ਰਜੇਸ਼ ਕੱਕੜ ਦਾ ਬੁੱਕੇ ਦੇ ਕੇ ਸਕੂਲ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਸੁਨੀਲ ਜੋਸ਼ੀ ਤੇ ਡੀ.ਐੱਸ.ਪੀ. ਰਜੇਸ਼ ਕੱਕੜ ਨੇ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ | ਡਾ. ਨਵਜੋਤ ਸ਼ਰਮਾ ਨੇ ਕਿਹਾ ਕਿ ਇਹ ਜਨਵਰੀ ਦਾ ਮਹੀਨਾ ਸੜਕ ਸੁਰੱਖਿਆ ਵਜੋਂ ਮਨਾਇਆ ਜਾਂਦਾ ਹੈ, ਜਿਸ ਦੇ ਚਲਦੇ ਅੱਜ ਸਕੂਲ ਵਿਚ ਇਹ ਸੈਮੀਨਾਰ ਲਗਵਾਇਆ ਗਿਆ ਹੈ | ਪਿ੍ੰਸੀਪਲ ਸਵਲੀਨ ਭਾਟੀਆ ਨੇ ਮਹਿਮਾਨਾਂ ਦਾ ਸੈਮੀਨਾਰ 'ਚ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਐੱਮ.ਡੀ. ਇੰਦਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਬੱਚਿਆਂ ਨੂੰ ਸੜਕ ਸੁਰੱਖਿਆ ਸਬੰਧੀ ਜਾਣਕਾਰੀ ਦੇਣਾ ਦਾ ਬਹੁਤ ਵਧੀਆ ਉਪਰਾਲਾ ਹੈ | ਆਖਰ ਵਿਚ ਐੱਮ.ਡੀ. ਇੰਦਰਜੀਤ ਸਿੰਘ ਭਾਟੀਆ, ਪਿ੍ੰਸੀਪਲ ਸਵਲੀਨ ਭਾਟੀਆ ਤੇ ਡਾਇਰੈਕਟਰ ਗੁਰਪ੍ਰੀਤ ਕੌਰ ਭਾਟੀਆ ਨੇ ਡਾ. ਨਵਜੋਤ ਕੌਰ ਸ਼ਰਮਾ, ਡੀ.ਐੱਸ.ਪੀ. ਕੱਕੜ, ਆਰ.ਟੀ.ਓ. ਸੰਗਰਾਮ ਸਿੰਘ, ਸ੍ਰੀ ਸੁਨੀਲ ਜੋਸ਼ੀ ਤੇ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ |