17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਲੁਧਿਆਣਾ ਵਿਚ ਹੋਏ ਰਾਸ਼ਟਰ ਪੱਧਰੀ ਯੋਗਾ ਮੁਕਾਬਲੇ 'ਚ ਆਰ.ਡੀ. ਖੋਸਲਾ ਸਕੂਲ ਦੀ ਗੁਰਲੀਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

ਅਜੀਤ ਡੈਸਕ 30-01-2026
ਬਟਾਲਾ, 29 ਜਨਵਰੀ (ਸਤਿੰਦਰ ਸਿੰਘ)-ਫਾਈਵ ਸਟਾਰ ਯੋਗਾਸਨ ਸਪੋਰਟਸ ਫੈਡਰੇਸ਼ਨ ਇੰਡੀਆ ਵਲੋਂ ਲੁਧਿਆਣਾ ਵਿਚ ਇਕ ਸ਼ਾਨਦਾਰ ਯੋਗਾ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਦੇਸ਼ ਭਰ ਦੇ ਭਾਗੀਦਾਰਾਂ ਨੇ ਹਿੱਸਾ ਲਿਆ | ਇਸੇ ਤਰ੍ਹਾਂ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਯੋਗਾ ਹੁਨਰ, ਸੰਤੁਲਨ ਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ | ਗੁਰਲੀਨ ਨੇ ਇਸ ਮੁਕਾਬਲੇ 'ਚ ਰਾਸ਼ਟਰੀ ਪੱਧਰ 'ਤੇ ਪਹਿਲਾ ਇਨਾਮ ਜਿੱਤਿਆ, ਜਦੋਂ ਕਿ ਅਸ਼ਮੀਨ ਕੌਰ ਨੇ ਅੱਧੇ ਘੰਟੇ ਤੱਕ ਲਗਾਤਾਰ ਗਰਵ ਆਸਨ ਕਰਕੇ ਵਿਸ਼ਵ ਰਿਕਾਰਡ ਬਣਾਇਆ ਤੇ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਰਾਜਵੀਰ ਕੌਰ, ਅਮਾਇਰਾ ਤੇ ਨਿਸ਼ਾਂਤ ਵੀ ਇਸ ਮੁਕਾਬਲੇ ਵਿਚ ਜੇਤੂ ਰਹੇ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਸ਼ੁੱਧਤਾ ਤੇ ਤਾਲਮੇਲ ਨਾਲ ਮੁਸ਼ਕਲ ਯੋਗਾ ਆਸਨ ਕੀਤੇ, ਜਿਸ ਦੀ ਜੱਜਾਂ ਤੇ ਦਰਸ਼ਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ | ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਨਾਲ ਸਕੂਲ ਦੇ ਬੱਚਿਆਂ ਨੇ ਇਕ ਵਿਸ਼ਵ ਰਿਕਾਰਡ ਵੀ ਬਣਾਇਆ, ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ | ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਤੇ ਪਿ੍ੰਸੀਪਲ ਡਾ. ਬਿੰਦੂ ਭੱਲਾ ਨੇ ਜੇਤੂ ਵਿਦਿਆਰਥੀਆਂ, ਮਾਪਿਆਂ ਤੇ ਕੋਚਾਂ ਸ਼੍ਰੀਮਤੀ ਊਸ਼ਾ ਕਿਰਨ ਤੇ ਵਿਨੈ ਪੁਸ਼ਕਰਨਾ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ | ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਉਮੀਦ ਕੀਤੀ | ਇਹ ਸਫ਼ਲਤਾ ਬੱਚਿਆਂ ਦੀ ਸਖ਼ਤ ਮਿਹਨਤ, ਨਿਯਮਤ ਅਭਿਆਸ ਤੇ ਮਾਰਗ ਦਰਸ਼ਨ ਦਾ ਨਤੀਜਾ ਹੈ, ਜਿਸ ਨੇ ਸਾਬਤ ਕੀਤਾ ਕਿ ਸਮਰਪਣ ਅਤੇ ਅਨੁਸ਼ਾਸਨ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਰਿਕਾਰਡ ਬਣਾਏ ਜਾ ਸਕਦੇ ਹਨ |
ਪਿਛਲੀ ਖ਼ਬਰ ਨਾਬਾਲਗ ਲੜਕੀ ਦੀ ਭੇਦਭਰੀ ਹਾਲਤ 'ਚ ਘਰ 'ਚੋਂ ਮਿਲੀ ਲਾਸ਼ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।