08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਿੰਡ ਮੰਜਿਆਂਵਾਲੀ ਦੀ ਬਜ਼ੁਰਗ ਮਾਤਾ ਨੇ ਨੂੰ ਹ-ਪੁੱਤਰ 'ਤੇ ਲਗਾਏ ਘਰੋਂ ਕੱਢਣ ਦੇ ਦੋਸ਼

ਘਰੋਂ ਬਾਹਰ ਪਿਆ ਸਾਮਾਨ ਵਿਖਾਉਂਦੀ ਹੋਈ ਬਜ਼ੁਰਗ ਮਾਤਾ ਤੇ ਗੱਲਬਾਤ ਕਰਦਾ ਹੋਇਆ ਉਸ ਦਾ ਪੁੱਤਰ ਜਸਪਾਲ ਸਿੰਘ | ਤਸਵੀਰਾਂ : ਅਵਤਾਰ ਸਿੰਘ ਰੰਧਾਵਾ <br/> 29-01-2026
ਫਤਹਿਗੜ੍ਹ ਚੂੜੀਆਂ, 28 ਜਨਵਰੀ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਮੰਜਿਆਂਵਾਲੀ ਦੀ ਬਜ਼ੁਰਗ ਮਾਤਾ ਗਿਆਨ ਕੌਰ ਪਤਨੀ ਗੁਰਨਾਮ ਸਿੰਘ ਨੇ ਆਪਣੇ ਪੁੱਤਰ ਤੇ ਨੂੰ ਹ ਉੱਪਰ ਸਾਮਾਨ ਸਮੇਤ ਘਰੋਂ ਕੱਢਣ ਦੇ ਕਥਿਤ ਦੋਸ਼ ਲਗਾਏ ਹਨ | ਮਾਤਾ ਨੇ ਦੱਸਿਆ ਕਿ ਉਹ ਪੈਨਸ਼ਨ ਲੈਂਦੀ ਹੈ ਤੇ ਉਸ ਦਾ ਪੁੱਤਰ ਜਸਪਾਲ ਸਿੰਘ ਤੇ ਨੂੰ ਹ ਕਸ਼ਮੀਰ ਕੌਰ ਉਸ ਵਲੋਂ ਹੀ ਬਣਾਏ ਹੋਏ ਮਕਾਨ ਵਿਚ ਰਹਿ ਰਹੇ ਹਨ | ਉਸ ਨੇ ਦੱਸਿਆ ਕਿ ਪਿਛਲੇ ਲੰਹੇ ਸਮੇਂ ਤੋਂ ਉਸ ਵਲੋਂ ਦਿੱਤੇ ਜਾਂਦੇ ਪੈਨਸ਼ਨ ਦੇ ਪੈਸੇ ਵਰਤਦੇ ਚਲੇ ਆ ਰਹੇ ਹਨ | ਉਸ ਨੇ ਦੱਸਿਆ ਕਿ ਹੁਣ ਉਸ ਦੇ ਪੁੱਤਰ ਜਸਪਾਲ ਸਿੰਘ ਤੇ ਨੂੰ ਹ ਕਸ਼ਮੀਰ ਕੌਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਤੇ ਘਰੇਲੂ ਸਾਮਾਨ ਬਾਹਰ ਗਲੀ 'ਚ ਰੱਖ ਦਿੱਤਾ ਹੈ ਤੇ ਉਹ ਕਹਿੰਦੇ ਹਨ ਕਿ ਇਥੋਂ ਨਿਕਲ ਜਾ | ਉਸ ਨੇ ਕਿਹਾ ਕਿ ਇਸ ਸਬੰਧੀ ਉਸ ਨੇ ਪੁਲਿਸ ਚੌਕੀ ਕਾਲਾ ਅਫਗਾਨਾ 'ਚ ਦਰਖਾਸਤ ਦਿੱਤੀ ਹੈ, ਪਰ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਨਿਬੜਿਆ | ਇਸ ਸਬੰਧੀ ਜਦੋਂ ਜਸਪਾਲ ਸਿੰਘ ਅਤੇ ਉਸ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਗਿਆਨ ਕੌਰ ਪਿਛਲੇ ਦਿਨਾਂ ਤੋਂ ਉਸ ਦੇ ਦੂਜੇ ਭਰਾ ਵੱਲ ਰਹਿ ਰਹੀ ਹੈ, ਨਾ ਹੀ ਅਸੀਂ ਉਸ ਦੀ ਪੈਨਸ਼ਨ ਦੇ ਪੈਸੇ ਵਰਤ ਰਹੇ ਹਾਂ, ਜਦ ਕਿ ਮਾਤਾ ਅਕਸਰ ਕਈ-ਕਈ ਦਿਨ ਘਰੋਂ ਬਾਹਰ ਉਸ ਦੇ ਭਰਾ ਵੱਲ ਰਹਿੰਦੀ ਹੈ ਤੇ ਜਦੋਂ ਕਦੇ-ਕਦਾਈ ਸਾਡੇ ਘਰ ਫੇਰਾ ਮਾਰਨ ਆਉਂਦੀ ਹੈ ਤਾਂ ਇਥੇ ਪਏ ਆਪਣੇ ਘਰੇਲੂ ਸਾਮਾਨ ਦੀ ਛੇੜਛਾੜ ਦਾ ਇਲਜ਼ਾਮ ਲਾ ਕੇ ਸਾਡੇ ਨਾਲ ਬਾਰ-ਬਾਰ ਕਲੇਸ਼ ਕਰਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਸਿਰਫ ਮਾਤਾ ਨੂੰ ਇਹ ਗੱਲ ਕਹੀ ਹੀ ਹੈ ਕਿ ਜਦੋਂ ਤੂੰ ਦੂਸਰੇ ਭਰਾ ਵੱਲ ਰਹਿ ਰਹੀ ਹੈ ਤਾਂ ਆਪਣਾ ਸਾਮਾਨ ਵੀ ਉਥੇ ਲਿਜਾ ਕੇ ਸੰਭਾਲ ਕੇ ਰੱਖ ਲੈ | ਉਨ੍ਹਾਂ ਕਿਹਾ ਕਿ ਮਾਤਾ ਵਲੋਂ ਚੌਕੀ ਵਿਚ ਸਾਡੇ ਖਿਲਾਫ਼ ਇਤਲਾਹ ਦਿੱਤੀ ਹੈ, ਜਦ ਕਿ ਸਾਡਾ ਇਸ ਵਿਚ ਕੋਈ ਕਸੂਰ ਨਹੀਂ ਹੈ, ਜਿਸ ਸਬੰਧੀ ਪਿੰਡ ਵਾਸੀ ਤੇ ਨੇੜਲੇ ਘਰਾਂ ਦੇ ਲੋਕ ਭਲੀਭਾਂਤ ਜਾਣੂ ਹਨ | ਉਨ੍ਹਾਂ ਕਿਹਾ ਕਿ ਸੰਬੰਧਿਤ ਪੁਲਿਸ ਮਾਮਲੇ ਦੀ ਛਾਣਬੀਣ ਕਰ ਕੇ ਸਾਨੂੰ ਇਨਸਾਫ ਦੇਵੇ |
ਪਿਛਲੀ ਖ਼ਬਰ ਕਾਂਗਰਸ ਵਲੋਂ ਰਾਏਕੋਟ 'ਚ 'ਮਨਰੇਗਾ ਬਚਾਓ ਸੰਗਰਾਮ' ਰੈਲੀ ਕੱਲ੍ਹ ਅਗਲੀ ਖ਼ਬਰ ਹਸ਼ਤ ਸਿਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਨੇ ਸਿਲਾਈ ਮਸ਼ੀਨਾਂ ਤੇ ਬਿਊਟੀ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।