04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬੇਟ ਇਲਾਕੇ 'ਚ ਹੋਈ ਗੜੇਮਾਰੀ ਕਣਕ ਦੀ ਫ਼ਸਲ ਲਈ ਹੋਵੇਗੀ ਲਾਹੇਵੰਦ

ਅਜੀਤ ਡੈਸਕ 28-01-2026
ਗੁਰਦਾਸਪੁਰ, 27 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੇਟ ਇਲਾਕੇ ਅੰਦਰ ਮਾਮੂਲੀ ਜਿਹੀ ਬਰਸਾਤ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ | ਇਹ ਗੜੇਮਾਰੀ ਤਿੰਨ ਤੋਂ ਪੰਜ ਮਿੰਟ ਤੱਕ ਹੀ ਹੋਈ ਹੈ | ਇਸ ਗੜੇਮਾਰੀ ਨਾਲ ਠੰਢ ਵਿਚ ਵਾਧਾ ਹੋਣ ਦੇ ਨਾਲ ਨਾਲ ਇਹ ਗੜੇਮਾਰੀ ਕਣਕ ਦੀ ਫ਼ਸਲ ਲਈ ਲਾਹੇਵੰਦ ਸਾਬਤ ਹੋਵੇਗੀ, ਇਸ ਨਾਲ ਕਣਕ ਦਾ ਝਾੜ ਚੰਗਾ ਨਿਕਲਣ ਦੀ ਉਮੀਦ ਹੈ | ਇਸ ਸਬੰਧੀ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਨਾਲ ਕਮਾਦ ਦੀ ਫ਼ਸਲ ਦੀ ਕਟਾਈ ਕਾਫ਼ੀ ਪ੍ਰਭਾਵਿਤ ਹੋਵੇਗੀ ਅਤੇ ਖੇਤਾਂ ਵਿਚ ਪਾਣੀ ਜ਼ਿਆਦਾ ਹੋਣ ਕਰਕੇ ਇਕ ਹਫ਼ਤੇ ਤੱਕ ਕਟਾਈ ਹੋਣ ਦੀ ਸੰਭਾਵਨਾ ਹੈ | ਜਦੋਂ ਕਿ ਬੇਟ ਇਲਾਕੇ ਅੰਦਰ ਛੰਭ 'ਚ ਬਰਸੀਨ ਦੀ ਫ਼ਸਲ ਕਾਫ਼ੀ ਹੈ ਅਤੇ ਹੁਣ ਬਰਸੀਨ ਦੀ ਫ਼ਸਲ ਵੀ ਕਾਫ਼ੀ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਮਾਜ ਸੇਵੀ ਕਲੱਬ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਲੋਕ ਸੇਵਾ ਦਲ ਨੇ ਗਣਤੰਤਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।