04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਟਿੱਪਰ ਨੇ ਫਾਰਚੂਨਰ ਗੱਡੀ ਨੂੰ ਮਾਰੀ ਟੱਕਰ <br/>

ਹਾਦਸੇ 'ਚ ਨੁਕਸਾਨੀ ਕਾਰ | ਤਸਵੀਰ: ਵਿਸ਼ਾਲ ਮੁੰਨਾ <br/> 28-01-2026
ਗੁਰਦਾਸਪੁਰ, 27 ਜਨਵਰੀ (ਚੱਕਰਾਜਾ)-ਅੰਮਿ੍ਤਸਰ-ਪਠਾਨਕੋਟ ਨੈਸ਼ਨਲ ਹਾਈਵੇ ਬੱਬਰੀ ਬਾਈਪਾਸ ਵਿਖੇ ਗੁਰਦਾਸਪੁਰ ਤੋਂ ਬਟਾਲਾ ਜਾ ਰਹੀ ਫਾਰਚੂਨਰ ਗੱਡੀ ਨੂੰ ਨਬੀਪੁਰ ਸਾਈਡ ਤੋਂ ਆ ਰਹੇ ਇਕ ਟਿੱਪਰ ਚਾਲਕ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਕਾਰ ਚਾਲਕ ਲੱਖਣ ਦੇ ਮਾਮੂਲੀ ਸੱਟਾਂ ਲੱਗੀਆਂ | ਪਰ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ | ਜਦੋਂ ਕਿ ਟਿੱਪਰ ਚਾਲਕ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਇਸ ਹਾਦਸੇ ਮੌਕੇ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਬੱਬਰੀ ਬਾਈਪਾਸ ਜੋ ਲਗਾਤਾਰ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ, ਇਥੇ ਚੁਰਸਤੇ ਵਿਚ ਟਰੈਫ਼ਿਕ ਸਿਗਨਲ ਲਗਾਏ ਜਾਣ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ |

ਪਿਛਲੀ ਖ਼ਬਰ ਲੋਕ ਸੇਵਾ ਦਲ ਨੇ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।