ਗੁਰਦਾਸਪੁਰ, 22 ਜਨਵਰੀ (ਚੱਕਰਾਜਾ)-ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਸਿੱਖਿਆ ਦੇ ਖੇਤਰ 'ਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ | ਇਹ ਸਕੂਲ ਬੱਚਿਆਂ ਨੰੂ ਆਧੁਨਿਕ ਢੰਗ ਨਾਲ ਸਿੱਖਿਆ ਮੁਹੱਈਆ ਕਰਵਾ ਕੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਯਤਨਸ਼ੀਲ ਹੈ | ਸ਼ਾਂਤਮਈ ਮਾਹੌਲ 'ਚ ਸੰਸਥਾ ਦੇ ਤਜਰਬੇਕਾਰ ਤੇ ਮਿਹਨਤੀ ਸਟਾਫ਼ ਵਲੋਂ ਬੱਚਿਆਂ ਨੰੂ ਮਿਆਰੀ ਸਿੱਖਿਆ ਮੁਹੱਈਆ ਕਰਵਾ ਕੇ ਮਾਂ ਬੋਲੀ ਪੰਜਾਬੀ ਸਮੇਤ ਅੰਗਰੇਜ਼ੀ ਬੋਲਣ ਦੀ ਵੀ ਮੁਹਾਰਤ ਪੈਦਾ ਕੀਤੀ ਜਾ ਰਹੀ ਹੈ | ਸਕੂਲ ਅੰਦਰ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ | ਸਕੂਲ ਦੇ ਚੇਅਰਮੈਨ ਰਵਦੀਪ ਕੁਮਾਰ ਨੇ ਦੱਸਿਆ ਕਿ ਸਕੂਲ ਅੰਦਰ ਗਿਆਰ੍ਹਵੀਂ, ਬਾਰ੍ਹਵੀਂ ਲਈ ਮੈਡੀਕਲ, ਨਾਨ ਮੈਡੀਕਲ, ਆਰਟਸ ਤੇ ਕਾਮਰਸ ਗਰੁੱਪ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਰਸਰੀ ਤੋਂ ਬਾਰ੍ਹਵੀਂ ਤੱਕ ਦਾਖ਼ਲੇ ਸ਼ੁਰੂ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਅਜਿਹਾ ਵਡਮੁੱਲਾ ਧੰਨ ਹੈ ਜੋ ਕੋਈ ਨਹੀਂ ਖੋਹ ਸਕਦਾ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਬੱਚਿਆਂ ਨੰੂ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਤੋਂ ਇਲਾਵਾ ਵਿੱਦਿਅਕ ਮੁਕਾਬਲੇ ਕਰਵਾ ਕੇ ਬੱਚਿਆਂ ਦੇ ਗਿਆਨ 'ਚ ਵੀ ਵਾਧਾ ਕੀਤਾ ਜਾਂਦਾ ਹੈ |