16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਸ਼ਿਆਂ ਦੇ ਦਰਿਆਵਾਂ ਨੂੰ ਰੋਕਣਾ ਸਮੇਂ ਦੀ ਸਭ ਤੋਂ ਵੱਡੀ ਲੋੜ-ਆਗੂ

ਅਜੀਤ ਡੈਸਕ 22-01-2026
ਤਿੱਬੜ, 21 ਜਨਵਰੀ (ਸੋਹਨ ਮਲਿਕ)-ਸਾਰੇ ਧਰਮਾਂ ਦੇ ਧਾਰਮਿਕ ਆਗੂਆਂ, ਸਭ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਪੰਜਾਬ 'ਚੋਂ ਨਸ਼ਿਆਂ ਦੇ ਦਰਿਆਵਾਂ ਨੂੰ ਰੋਕਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਤਲਵੰਡੀ ਵਿਰਕ ਰਾਜੇਸ਼ ਖੋਖਰ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਜ਼ੋਨ ਮਸੀਹ ਰਣੀਆਂ ਪ੍ਰਧਾਨ ਪੈਰਿਸ ਕੌਂਸਲ ਸੰਤਨੀ ਤਰੇਜਾ ਕੈਥੋਲਿਕ ਗਿਰਜਾਘਰ ਧਾਰੀਵਾਲ ਨੇ ਕੀਤਾ | ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ | ਭੈੜੇ ਨਸ਼ਿਆਂ ਦੇ ਨਾਲ ਪੰਜਾਬ ਨੂੰ ਜਵਾਨੀ ਤੇ ਭਾਰੀ ਆਰਥਿਕ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ | ਇਨ੍ਹਾਂ ਨਸ਼ਿਆਂ ਦੇ ਬੁਰੇ ਪ੍ਰਭਾਵ ਨਾਲ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਹਨ | ਇਹ ਭੈੜੇ ਨਸ਼ੇ ਇਕੱਲੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਖ਼ਤਮ ਨਹੀਂ ਕਰ ਸਕਦੀ | ਇਸ ਮੌਕੇ ਬੌਬੀ ਜਾਗੋਵਾਲ, ਸੁਰਿੰਦਰ ਗਿੱਲ ਬਦੇਸ਼ਾ, ਸੰਨੀ ਤੇਜਾ, ਅਗਸਟੀਨ ਦੁਲਾਨੰਗਲ, ਡਾ: ਰਾਜੂ, ਸੰਦੀਪ ਰਾਜੂ, ਰੋਹਿਤ ਮੱਟੂ ਅਤੇ ਸੰਦੀਪ ਮਸੀਹ ਕੋਟ ਸੰਤੋਖ ਰਾਏ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦਾਸਪੁਰ ਦੇ ਪ੍ਰਬੰਧਕੀ ਕੰਪਲੈਕਸ ਦੇ ਏ.ਬਲਾਕ ਬਾਹਰ ਲੱਗੇ ਗੰਦਗੀ ਦੇ ਢੇਰ ਅਗਲੀ ਖ਼ਬਰ ਪੁਨਰ ਸੁਰਜੀਤ ਸ਼ੋ੍ਰ.ਅ.ਦ. ਦੀ ਕਲਾਨੌਰ 'ਚ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਵਰਕਰਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਗਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।