16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਘਰ 'ਚ ਰੱਖੇ ਸਾਮਾਨ ਤੇ ਸੋਨਾ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-01-2026
ਗੁਰਦਾਸਪੁਰ, 21 ਜਨਵਰੀ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਚੋਰੀ ਕਰਨ ਵਾਲੇ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸ਼ਾਲਾ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਰਣਜੀਤ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਗਾਜੀਕੋਟ ਨੇ ਦੱਸਿਆ ਕਿ ਉਸ ਦਾ ਪਤੀ ਪਲਵਿੰਦਰ ਸਿੰਘ ਅਮਰੀਕਾ ਰਹਿੰਦਾ ਹੈ ਤੇ ਉਹ ਆਪਣੇ ਦੋਨੋਂ ਜੇਠ-ਜਠਾਣੀਆਂ ਨਾਲ ਸਾਂਝੇ ਘਰ ਵਿਚ ਇਕੱਠੇ ਰਹਿੰਦੇ ਸਨ | ਪਰ ਉਸ ਦੇ ਜੇਠ ਤੇ ਜਠਾਣੀਆਂ ਉਸ ਨੂੰ ਤੰਗ ਪੇ੍ਰਸ਼ਾਨ ਕਰਦੇ ਸਨ | ਜਿਸ ਕਰਕੇ ਉਹ ਪਿੰਡ ਅੰਦਰ ਹੀ ਮਕਾਨ ਕਿਰਾਏ 'ਤੇ ਲੈ ਕੇ ਰਹਿਣ ਲੱਗ ਪਈ ਤੇ ਸਾਂਝੇ ਘਰ ਦੇ ਹਿੱਸੇ ਆਏ ਕਮਰੇ 'ਚ ਪੇਕਿਆਂ ਵਲੋਂ ਦਿੱਤੇ ਕੱਪੜੇ ਤੇ ਸੋਨਾ ਵਗ਼ੈਰਾ ਲੋਹੇ ਦੀ ਪੇਟੀ ਵਿਚ ਰੱਖ ਦਿੱਤਾ ਸੀ ਕਿ ਮਿਤੀ 8 ਅਪ੍ਰੈਲ 2025 ਨੂੰ ਉਸ ਨੇ ਆਪਣੇ ਸਾਂਝੇ ਘਰ ਦੇ ਕਮਰੇ ਵਿਚ ਦੇਖਿਆ ਕਿ ਪੇਟੀ ਦਾ ਤਾਲਾ ਟੁੱਟਾ ਸੀ ਤੇ ਪੇਟੀ ਵਿਚ ਰੱਖਿਆ ਸਮਾਨ ਤੇ ਸੋਨੇ ਦੇ ਗਹਿਣੇ ਵੀ ਗਾਇਬ ਸਨ ਜੋ ਪੀੜਤਾ ਦੇ ਦੱਸਣ ਮੁਤਾਬਿਕ ਮਨਿੰਦਰ ਸਿੰਘ, ਜਤਿੰਦਰ ਸਿੰਘ ਪੁੱਤਰਾਨ ਅਜੀਤ ਸਿੰਘ, ਸਰਬਜੀਤ ਕੌਰ ਪਤਨੀ ਮਨਿੰਦਰ ਸਿੰਘ, ਬਲਜਿੰਦਰ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਗਾਜੀਕੋਟ ਥਾਣਾ ਪੁਰਾਣਾ ਸ਼ਾਲਾ ਨੇ ਇਕ ਸਲਾਹ ਹੋ ਕੇ ਚੋਰੀ ਕਰ ਲਏ ਹਨ | ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੇ ਆਗੂਆਂ 'ਚ ਛਿੜਿਆ ਵਿਵਾਦ ਮੰਦਭਾਗਾ- ਤਿ੍ਪਤ ਰਜਿੰਦਰ ਸਿੰਘ ਬਾਜਵਾ ਅਗਲੀ ਖ਼ਬਰ ਗੁੱਜਰਾਂ ਦੇ ਕੁੱਲ 'ਚ ਸੁੱਤੇ ਪਏ ਪਰਿਵਾਰ 'ਤੇ ਅਣਪਛਾਤੇ ਵਿਅਕਤੀਆਂ ਨੇ ਸੁੱਟਿਆ ਤੇਜ਼ਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।