ਘੁਮਾਣ, 21 ਜਨਵਰੀ (ਬੰਮਰਾਹ, ਬਾਵਾ)-ਨਜ਼ਦੀਕ ਪਿੰਡ ਚੌਲ ਚੱਕ ਵਿਖੇ ਗੁੱਜਰਾਂ ਦੇ ਕੁੱਲ 'ਚ ਸੁੱਤੇ ਪਏ ਪਰਿਵਾਰ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਇਕ ਅÏਰਤ ਤੇ 7 ਮਹੀਨੇ ਦਾ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ | ਇਸ ਸਬੰਧੀ ਗੁੱਜਰ ਪਰਿਵਾਰ ਦੇ ਮੁਖੀ ਬਸ਼ੀਰ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਕੁੱਲ ਵਿਚ ਸੁੱਤਾ ਹੋਇਆ ਸੀ | ਇਸੇ ਦੌਰਾਨ ਇਕ ਅਣਪਛਾਤਾ ਵਿਅਕਤੀ ਆਪਣੇ ਹੱਥਾਂ 'ਚ 2 ਪਲਾਸਟਿਕ ਦੇ ਜੱਗਾਂ ਵਿਚ ਤੇਜ਼ਾਬ ਸਾਡੇ ਪਰਿਵਾਰ 'ਤੇ ਸੁੱਟ ਦਿੰਦਾ ਹੈ, ਜਿਸ ਨਾਲ ਮੇਰੀ ਨੂੰ ਹ ਗੁਗੂ ਤੇ 7 ਮਹੀਨੇ ਦੇ ਪੋਤੇ 'ਤੇ ਤੇਜ਼ਾਬ ਡਿੱਗ ਪੈਂਦਾ ਹੈ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਜਾਂਦੇ ਹਨ | ਇਸ ਨਾਲ ਉਨ੍ਹਾਂ ਦੇ ਉੱਪਰ ਪਏ ਕੰਬਲ ਤੇ ਰਜਾਈਆਂ ਵੀ ਬੁਰੀ ਤਰ੍ਹਾਂ ਸੜ ਗਈਆਂ | ਤੇਜ਼ਾਬ ਨਾਲ ਉਨ੍ਹਾਂ ਦਾ ਚਿਹਰਾ ਤਾਂ ਬਚ ਗਿਆ, ਪਰ ਬਾਕੀ ਸਰੀਰ ਦੇ ਹਿੱਸਿਆਂ 'ਤੇ ਤੇਜ਼ਾਬ ਨੇ ਕਾਫ਼ੀ ਅਸਰ ਕੀਤਾ ਹੈ | ਉਨ੍ਹਾਂ ਕਿਹਾ ਕਿ ਤੇਜ਼ਾਬ ਪਾਉਣ ਵਾਲਾ ਇਕ ਵਿਅਕਤੀ ਨਹੀਂ, ਸਗੋਂ ਉਸ ਨਾਲ 3 ਵਿਅਕਤੀ ਹੋਰ ਸਨ, ਜੋ ਕਿ ਨੇੜਲੇ ਖੇਤਾਂ ਵਿਚ ਲੁਕੇ ਹੋਏ ਸਨ | ਜਦੋਂ ਸਾਨੂੰ ਇਸ ਦਾ ਪਤਾ ਲੱਗਾ ਤਾਂ ਉਹ ਵਿਅਕਤੀ ਤੇ ਉਸ ਦੇ ਨਾਲ ਦੇ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ | ਇਸ ਘਟਨਾ ਤੋਂ ਬਾਅਦ ਮੈਂ ਆਪਣੀ ਨੂੰ ਹ ਗੁਗੂ ਤੇ ਪੋਤਰੇ ਫਰਿਆਦ ਨੂੰ ਘੁਮਾਣ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ | ਇਸ ਸਾਰੀ ਘਟਨਾ ਸਬੰਧੀ ਥਾਣਾ ਘੁਮਾਣ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ |