ਘਰੋਟਾ, 21 ਜਨਵਰੀ (ਸੰਜੀਵ ਗੁਪਤਾ)-ਜੈ ਸ੍ਰੀ ਰਾਮ ਕਲੱਬ ਘਰੋਟਾ ਦੀ ਅਗਵਾਈ ਹੇਠ ਤੀਸਰਾ ਭਗਵਤੀ ਜਾਗਰਨ ਮਿਤੀ 22 ਜਨਵਰੀ ਨੂੰ ਪੂਰੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਧਾਰਮਿਕ ਸਮਾਗਮ ਨੂੰ ਲੈ ਕੇ ਪਿੰਡ ਤੇ ਆਲੇ-ਦੁਆਲੇ ਦੇ ਇਲਾਕੇ 'ਚ ਵਿਸ਼ੇਸ਼ ਉਤਸ਼ਾਹ ਵੇਖਿਆ ਜਾ ਰਿਹਾ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਜਾਣਕਾਰੀ ਸਮਾਗਮ ਦੇ ਆਯੋਜਕ ਹੀਰਾ ਲਾਲ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਮਹਿਲਾ ਮੰਡਲੀ ਵਲੋਂ ਕੀਰਤਨ ਤੇ ਭਜਨਾਂ ਦੇ ਗੁਣਗਾਨ ਨਾਲ ਹੋਵੇਗੀ | ਜਿਸ ਰਾਹੀਂ ਮਾਂ ਭਗਵਤੀ ਦੀ ਮਹਿਮਾ ਗਾਈ ਜਾਵੇਗੀ | ਉਪਰੰਤ ਦੁਪਹਿਰ 1 ਵਜੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸੰਗਤਾਂ ਲਈ ਪ੍ਰਸ਼ਾਦ ਵਰਤਾਇਆ ਜਾਵੇਗਾ | ਇਸ ਮੌਕੇ ਹਰਨਾਮ ਦਾਸ, ਕਿ੍ਪਾਲ ਸਿੰਘ, ਗੁਰਦੇਵ ਸਿੰਘ, ਜਗਦੀਸ਼ ਰਾਜ, ਰੋਹਿਤ ਕੁਮਾਰ, ਅੰਕੁਸ਼ ਸਲਾਰੀਆ, ਗੁਲਜ਼ਾਰ ਸਿੰਘ, ਰਾਜ ਕੁਮਾਰ ਰਾਜਾ ਆਦਿ ਹਾਜ਼ਰ ਸਨ |