ਪਠਾਨਕੋਟ, 21 ਜਨਵਰੀ (ਸੰਧੂ)-ਜ਼ਿਲ੍ਹਾ ਪੱਧਰ 'ਤੇ ਗਣਤੰਤਰ ਦਿਵਸ ਨੂੰ ਧੂਮਧਾਮ ਨਾਲ ਮਨਾਉਣ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ ਦੀ ਯੋਗ ਅਗਵਾਈ 'ਚ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਦੇਖ ਰੇਖ ਹੇਠ ਸਥਾਨਕ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਦੂਜੀ ਰਿਹਰਸਲ ਕਰਵਾਈ ਗਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਅੱਜ ਸਹਾਇਕ ਕਮਿਸ਼ਨਰ (ਜ) ਵਿਕਰਮਜੀਤ ਸਿੰਘ ਤੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਰਾਮ ਲੁਭਾਇਆ ਵਲੋਂ ਜਾਇਜ਼ਾ ਲਿਆ ਗਿਆ | ਸਮਾਗਮ ਦੀ ਦੂਜੀ ਰਿਹਰਸਲ ਦੌਰਾਨ ਸਭ ਤੋਂ ਪਹਿਲੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਐਨ.ਸੀ.ਸੀ. ਕੈਡਟਾਂ ਵਲੋਂ ਮਾਰਚ ਪਾਸਟ ਕੀਤਾ ਗਿਆ | ਉਪਰੰਤ ਰਹਿਮਾ ਇੰਟਰਨੈਸ਼ਨਲ ਸਕੂਲ, ਮਹਾਰਾਣਾ ਪ੍ਰਤਾਪ ਸਕੂਲ ਪਠਾਨਕੋਟ, ਅਕਾਲ ਅਕੈਡਮੀ ਸੁਜਾਨਪੁਰ, ਏਾਜਲਸ ਪਬਲਿਕ ਸਕੂਲ ਪਠਾਨਕੋਟ, ਸੈਂਟ ਫਰਾਂਸਿਸ ਐਚ.ਆਈ. ਸਕੂਲ, ਜਵਾਹਰ ਨਵੋਦਿਆ ਵਿਦਿਆਲੇ ਨਾਜੋਚੱਕ, ਪ੍ਰਤਾਪ ਵਰਲਡ ਸਕੂਲ ਪਠਾਨਕੋਟ, ਕੇ. ਐਲ. ਐਮ. ਇੰਟਰਨੈਸ਼ਨਲ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਵਲੋਂ ਸਭਿਆਚਾਰ ਨਾਲ ਭਰਪੂਰ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਸਹਾਇਕ ਕਮਿਸ਼ਨ (ਜ) ਵਲੋਂ ਵੱਖ-ਵੱਖ ਪ੍ਰੋਗਰਾਮਾਂ ਦੇ ਇੰਚਾਰਜ ਨੂੰ ਪ੍ਰੋਗਰਾਮ ਹੋਰ ਬਿਹਤਰ ਕਰਨ ਲਈ ਟਿਪਸ ਦਿੱਤੇ ਗਏ | ਇਸ ਮੌਕੇ ਲੈਕਚਰਾਰ ਹਰੀਸ਼ ਕੁਮਾਰ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਹਰਸਿਮਰਨਜੀਤ ਸਿੰਘ, ਅਮਨਜੋਤੀ, ਮੋਹਿਤ ਸ਼ਰਮਾ, ਪੂਜਾ ਪਠਾਨੀਆ, ਸ਼ਿਖਾ, ਰਜਨੀ, ਮਰੀਦੁਭਾਸ਼ੀਨੀ, ਮੋਸਮੀ ਅਰੋੜਾ, ਸੁਲਕਸ਼ਣਾ, ਪ੍ਰਵੀਨ ਬਾਲਾ, ਸੰਜੀਵ ਕੁਮਾਰ ਪੀ.ਟੀ.ਆਈ. ਅਤੇ ਮਦਨ ਲਾਲ ਆਦਿ ਹਾਜ਼ਰ ਸਨ |