19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗੋਪ ਅਸ਼ਟਮੀ ਮੌਕੇ ਡਾ. ਹਰਬੰਸ ਲਾਲ ਨੇ ਗਊਆਂ ਨੂੰ ਹਰਾ ਚਾਰਾ ਪਾ ਕੇ ਲਿਆ ਆਸ਼ੀਰਵਾਦ

ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਸੁਰਜੀਤ ਸਿੰਘ ਸਾਹੀ)-ਗੋਪ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਬ੍ਰਾਹਮਣ ਮਾਜਰਾ ਸਥਿਤ ਰਾਧਾ ਕ੍ਰਿਸ਼ਨਾ ਗਊਸ਼ਾਲਾ ਵਿਖੇ ਪਹੁੰਚ ਕੇ ਗਊ ਮਾਤਾ ਨੂੰ ਹਰਾ ਚਾਰਾ ਪਾਇਆ ਅਤੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 19-11-2026
ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਸੁਰਜੀਤ ਸਿੰਘ ਸਾਹੀ)-ਗੋਪ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਬ੍ਰਾਹਮਣ ਮਾਜਰਾ ਸਥਿਤ ਰਾਧਾ ਕ੍ਰਿਸ਼ਨਾ ਗਊਸ਼ਾਲਾ ਵਿਖੇ ਪਹੁੰਚ ਕੇ ਗਊ ਮਾਤਾ ਨੂੰ ਹਰਾ ਚਾਰਾ ਪਾਇਆ ਅਤੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗਊਸ਼ਾਲਾ ਦੇ ਪ੍ਰਧਾਨ ਰਜਿੰਦਰ ਕਪਲਿਸ਼ ਅਤੇ ਸਮੁੱਚੀ ਕਮੇਟੀ ਵਲੋਂ ਡਾ. ਹਰਬੰਸ ਲਾਲ ਦਾ ਸਿਰੋਪਾਉ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਗਊਸ਼ਾਲਾ ਕਮੇਟੀ ਵਲੋਂ ਬ੍ਰਾਹਮਣ ਮਾਜਰਾ ਦੇ ਰਮੇਸ਼ਵਰ ਮੰਦਰ ਵਿਖੇ ਹੋਣ ਜਾ ਰਹੇ ਧਾਰਮਿਕ ਸਮਾਗਮ, ਸ੍ਰੀਮਦ ਭਾਗਵਤ ਮਹਾਂਪੁਰਾਣ ਗਿਆਨ ਯੱਗ ਸਬੰਧੀ ਡਾ. ਹਰਬੰਸ ਲਾਲ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਗਊਸ਼ਾਲਾ ਕਮੇਟੀ ਵਲੋਂ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਡਾ. ਹਰਬੰਸ ਲਾਲ ਨੇ ਕਿਹਾ ਕਿ ਗਊਆਂ ਦੀ ਸੇਵਾ ਕਰਨਾ ਬਹੁਤ ਹੀ ਪੁੰਨ ਅਤੇ ਸ਼ਰਧਾ ਵਾਲਾ ਕਾਰਜ ਹੈ, ਸਾਨੂੰ ਗੋਪ ਅਸ਼ਟਮੀ ਵਰਗੇ ਧਾਰਮਿਕ ਤਿਉਹਾਰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣੇ ਚਾਹੀਦੇ ਹਨ। ਇਸ ਮੌਕੇ ਮੁੱਖ ਯਜਮਾਨ ਕੁਲਵੰਤ ਰਾਏ, ਬਲਦੇਵ ਸਿੰਘ ਚੋਰਵਾਲਾ, ਮਨਜੀਤ ਸ਼ਰਮਾ, ਕ੍ਰਿਸ਼ਨ ਕੁਮਾਰ ਭਾਰਦਵਾਜ, ਸ਼ਾਮ ਸੁੰਦਰ, ਜੈ ਸਿੰਘ ਬਾੜਾ, ਰੰਜਨਾ ਸ਼ਰਮਾ, ਕਿਰਨ ਸ਼ਰਮਾ, ਪੰਡਿਤ ਪਵਨ ਕਪਲ ਮੋਨਾ, ਧਰਮਪਾਲ ਕੱਕੜੀਆ, ਸੁਖਦੇਵ ਕੁਮਾਰ ਭਾਰਦਵਾਜ, ਡਾ. ਅਰਵਿੰਦ, ਕਮਲ ਬ੍ਰਾਹਮਣ ਮਾਜਰਾ, ਮੁਨੀਸ਼ ਵਰਮਾ, ਵਿਪਨ ਵਰਮਾ, ਥਾਣੇਦਾਰ ਸੰਜੀਵ ਸ਼ਰਮਾ, ਗੁਰਦੀਪ ਲੋਟੇ, ਰਾਮਪਾਲ ਪ੍ਰਜਾਪੱਤ, ਗੁਰਦੀਪ ਸਿੰਘ ਭਾਗਨਪੁਰ ਸਮੇਤ ਹੋਰ ਪਤਵੰਤੇ ਸੱਜਣ ਅਤੇ ਗਊਸ਼ਾਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦਾ ਕਰੋੜਪਤੀ ਮੰਚ ਮੁੱਖ ਮੰਤਰੀ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਵੱਲ ਨਿਵੇਕਲਾ ਉਪਰਾਲਾ ਸਾਬਿਤ ਹ... ਅਗਲੀ ਖ਼ਬਰ ਕ੍ਰਿਕਟ ਹੱਬ ਪਟਿਆਲਾ ਵਿਖੇ ਕੋਚ ਕਮਲਪ੍ਰੀਤ ਸੰਧੂ ਦੀ ਅਗਵਾਈ ’ਚ ਚੇਅਰਮੈਨ ਵਿਕਰਾਂਤ ਸੰਧੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।