06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਡਾ. ਭਾਨੂ ਪ੍ਰਤਾਪ ਪਰਮਾਰ ਨੇ ਪੰਜਾਬ ਦੇ ਸਰਜਨਾਂ ਦੀ ਸਾਲਾਨਾ ਕਾਨਫ਼ਰੰਸ ‘ਪੰਜਾਬ ਸਰਜ 2026’ ਵਿਚ ਦਿੱਤਾ ਯਾਦਗਾਰੀ ਭਾਸ਼ਨ

ਰੂਪਨਗਰ, 5 ਨਵੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੇ ਪ੍ਰਸਿੱਧ ਮਲਟੀ ਸਪੈਸ਼ਲਿਟੀ ਪਰਮਾਰ ਹਸਪਤਾਲ ਦੇ ਪ੍ਰਬੰਧਕ ਤੇ ਉੱਘੇ ਮੈਡੀਕਲ ਮਾਹਿਰ ਡਾ. ਭਾਨੂ ਪ੍ਰਤਾਪ ਪਰਮਾਰ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਸਰਜਨਾਂ ਦੀ ਸਾਲਾਨਾ ਕਾਨਫ਼ਰੰਸ ‘ਪੰਜਾਬ ਸਰਜ 2026’ ਦੌਰਾਨ ਵੱਕਾਰੀ ਡਾ.

ਅਜੀਤ ਡੈਸਕ 06-11-2026
ਰੂਪਨਗਰ, 5 ਨਵੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੇ ਪ੍ਰਸਿੱਧ ਮਲਟੀ ਸਪੈਸ਼ਲਿਟੀ ਪਰਮਾਰ ਹਸਪਤਾਲ ਦੇ ਪ੍ਰਬੰਧਕ ਤੇ ਉੱਘੇ ਮੈਡੀਕਲ ਮਾਹਿਰ ਡਾ. ਭਾਨੂ ਪ੍ਰਤਾਪ ਪਰਮਾਰ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਸਰਜਨਾਂ ਦੀ ਸਾਲਾਨਾ ਕਾਨਫ਼ਰੰਸ ‘ਪੰਜਾਬ ਸਰਜ 2026’ ਦੌਰਾਨ ਵੱਕਾਰੀ ਡਾ. ਸ਼ਿੰਗਾਰਾ ਸਿੰਘ ਮੈਮੋਰੀਅਲ ਓਪਰੇਸ਼ਨ ( ਯਾਦਗਾਰੀ ਭਾਸ਼ਨ) ਦੇਣ ਦਾ ਮਾਣ ਹਾਸਿਲ ਹੋਇਆ। ਇਸ ਮੌਕੇ ਉਨ੍ਹਾਂ ਨੇ ‘ਸਰਜਨਾਂ ਨੂੰ ਐਂਡੋਸਕੋਪਿਕ ਪ੍ਰਕਿਰਿਆਵਾਂ ਕਿਉਂ ਅਪਣਾਉਣੀਆਂ ਚਾਹੀਦੀਆਂ ਹਨ’ ਵਿਸ਼ੇ ’ਤੇ ਆਪਣਾ ਵਿਸ਼ੇਸ਼ ਭਾਸ਼ਨ ਦਿੱਤਾ। ਆਪਣੇ ਸੰਬੋਧਨ ਦੌਰਾਨ ਡਾ. ਭਾਨੂੰ ਪ੍ਰਤਾਪ ਪਰਮਾਰ ਨੇ ਐਂਡੋਸਕੋਪਿਕ ਪ੍ਰਕਿਰਿਆਵਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਇਸ ਖੇਤਰ ਵਿਚ ਆਪਣਾ ਤਜਰਬਾ ਸਾਂਝਾ ਕੀਤਾ। ਸਾਲਾਨਾ ਕਾਨਫ਼ਰੰਸ ਦੇ ਹਿੱਸੇ ਵਜੋਂ ਇੱਕ ਰੋਜ਼ਾ ਪ੍ਰੀ-ਕਾਨਫਰੰਸ ਵਰਕਸ਼ਾਪ ਵੀ ਕਰਵਾਈ ਗਈ, ਜੋ ਲੁਧਿਆਣਾ ਦੇ ਆਰੋਗਿਆ ਹਸਪਤਾਲ ਵਿਖੇ ਹੋਈ। ਵਰਕਸ਼ਾਪ ਦੌਰਾਨ ਡਾ. ਬੀ. ਪੀ. ਐੱਸ. ਪਰਮਾਰ ਤੇ ਡਾ. ਭਵਨੀਤ ਭੱਲਾ ਨੇ 12 ਸਰਜਨਾਂ ਨੂੰ ਐਂਡੋਸਕੋਪਿਕ ਪ੍ਰਕਿਰਿਆਵਾਂ ਸੰਬੰਧੀ ਸਿਖਲਾਈ ਦਿੱਤੀ ਅਤੇ 10 ਲਾਈਵ ਐਂਡੋਸਕੋਪਿਕ ਪ੍ਰਕਿਰਿਆਵਾਂ ਵੀ ਕੀਤੀਆਂ। ਵਰਕਸ਼ਾਪ ਦਾ ਉਦੇਸ਼ ਸਰਜਨਾਂ ਨੂੰ ਐਂਡੋਸਕੋਪੀ ਦੀਆਂ ਆਧੁਨਿਕ ਤਕਨੀਕਾਂ ਤੇ ਵਿਹਾਰਕ ਪੱਖਾਂ ਤੋਂ ਜਾਣੂ ਕਰਵਾਉਣਾ ਸੀ। ਜ਼ਿਕਰਯੋਗ ਹੈ ਕਿ ਡਾ. ਭਾਨੂ ਪ੍ਰਤਾਪ ਪਰਮਾਰ ਇਲਾਕੇ ਦੀ ਸਤਿਕਾਰਤ ਸ਼ਖ਼ਸੀਅਤ ਡਾ. ਆਰ. ਐੱਸ. ਪਰਮਾਰ ਦੇ ਸਪੁੱਤਰ ਹਨ। ਇਲਾਕੇ ਵਿਚ ਡਾਕਟਰੀ ਸੇਵਾਵਾਂ ਤੇ ਸਮਾਜਿਕ ਸਰਗਰਮੀਆਂ ਰਾਹੀਂ ਵਿਸ਼ੇਸ਼ ਪਛਾਣ ਰੱਖਣ ਵਾਲੇ ਡਾ. ਭਾਨੂੰ ਪ੍ਰਤਾਪ ਪਰਮਾਰ ਵਲੋਂ ਪੰਜਾਬ ਪੱਧਰ ਦੀ ਇਸ ਵੱਕਾਰੀ ਕਾਨਫ਼ਰੰਸ ’ਚ ਮੈਮੋਰੀਅਲ ਓਪਰੇਸ਼ਨ (ਯਾਦਗਾਰੀ ਭਾਸ਼ਨ) ਦੇਣ ਅਤੇ ਵਰਕਸ਼ਾਪ ਰਾਹੀਂ ਸਰਜਨਾਂ ਨੂੰ ਸਿਖਲਾਈ ਦੇਣ ਨੂੰ ਰੂਪਨਗਰ ਇਲਾਕੇ ਲਈ ਮਾਣ ਵਾਲੀ ਗੱਲ ਮੰਨਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਸਿੱਖ ਨਸਲਕੁਸ਼ੀ ਦੇ ਦਿਨਾਂ ‘ਚ ਪਸ਼ਚਾਤਾਪ ਕਰਨ ਦੀ ਥਾਂ ਰੈਲੀਆਂ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਕਾਂਗਰਸ-ਕਾਹਲੋਂ ਅਗਲੀ ਖ਼ਬਰ — ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਝਟਕਾ– ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਲੀਡਰਸ਼ਿਪ ਸਮੇਤ ਦਰਜਨਾਂ ਸਰਕਲ ਪ੍ਰਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।