ਭਮਾਰਸੀ ਜ਼ੇਰ ਵਿਖੇ ਸੰਤ ਬਾਬਾ ਅਤਰ ਦਾਸ ਦੀ ਯਾਦ ਵਿਚ ਨੌਜਵਾਨਾਂ ਨੇ ਵਾਲੀਬਾਲ ਟੂਰਨਾਮੈਂਟ ਕਰਵਾਇਆ
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਮਨਪ੍ਰੀਤ ਸਿੰਘ)-ਸੰਤ ਬਾਬਾ ਅਤਰ ਦਾਸ ਦੀ ਯਾਦ ਵਿਚ ਨੌਜਵਾਨ ਸਭਾ ਵਲੋਂ ਪਿੰਡ ਭਮਾਰਸੀ ਜ਼ੇਰ ਦੀ ਪੰਚਾਇਤ ਦੇ ਸਹਿਯੋਗ ਨਾਲ ਵਾਲੀਬਾਲ ਸ਼ੂਟਿੰਗ ਦਾ ਇਕ ਰੋਜ਼ਾ ਟੂਰਨਾਮੈਂਟ ਕਰਵਾਇਆ, ਜਿਸ ਦਾ ਉਦਘਾਟਨ ਗੱਦੀ ਨਸ਼ੀਨ ਸੰਤ ਬਾਬਾ ਗਣੇਸ਼ ਦਾਸ ਮਹਾਰਾਜ ਵਲੋਂ ਕੀਤਾ, ਜਦਕਿ ਇਨਾਮਾਂ ਦੀ ਵੰਡ ਸਮਾਜ ਸੇਵਕ ਹਰਵਿੰਦਰ ਸਿੰਘ ਨੱਪੀ ਦੁਆਰਾ ਕੀਤੀ ਗਈ। ਇਸ ਮੌਕੇ ਹਰਵਿੰਦਰ ਸਿੰਘ ਨੱਪੀ ਨੇ ਕਿਹਾ ਕਿ ਨੌਜਵਾਨਾਂ ਵਲੋਂ ਵਾਲੀਬਾਲ ਦਾ ਟੂਰਨਾਮੈਂਟ ਕਰਾਉਣਾ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਇਲਾਕੇ ਦੇ ਨੌਜਵਾਨ ਖੇਡਾਂ ਨਾਲ ਜੁੜਨਗੇ, ਉਥੇ ਹੀ ਮਾੜੀਆਂ ਕੁਰੀਤੀਆਂ ਤੋਂ ਵੀ ਦੂਰ ਰਹਿਣਗੇ।
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਮਨਪ੍ਰੀਤ ਸਿੰਘ)-ਸੰਤ ਬਾਬਾ ਅਤਰ ਦਾਸ ਦੀ ਯਾਦ ਵਿਚ ਨੌਜਵਾਨ ਸਭਾ ਵਲੋਂ ਪਿੰਡ ਭਮਾਰਸੀ ਜ਼ੇਰ ਦੀ ਪੰਚਾਇਤ ਦੇ ਸਹਿਯੋਗ ਨਾਲ ਵਾਲੀਬਾਲ ਸ਼ੂਟਿੰਗ ਦਾ ਇਕ ਰੋਜ਼ਾ ਟੂਰਨਾਮੈਂਟ ਕਰਵਾਇਆ, ਜਿਸ ਦਾ ਉਦਘਾਟਨ ਗੱਦੀ ਨਸ਼ੀਨ ਸੰਤ ਬਾਬਾ ਗਣੇਸ਼ ਦਾਸ ਮਹਾਰਾਜ ਵਲੋਂ ਕੀਤਾ, ਜਦਕਿ ਇਨਾਮਾਂ ਦੀ ਵੰਡ ਸਮਾਜ ਸੇਵਕ ਹਰਵਿੰਦਰ ਸਿੰਘ ਨੱਪੀ ਦੁਆਰਾ ਕੀਤੀ ਗਈ। ਇਸ ਮੌਕੇ ਹਰਵਿੰਦਰ ਸਿੰਘ ਨੱਪੀ ਨੇ ਕਿਹਾ ਕਿ ਨੌਜਵਾਨਾਂ ਵਲੋਂ ਵਾਲੀਬਾਲ ਦਾ ਟੂਰਨਾਮੈਂਟ ਕਰਾਉਣਾ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਇਲਾਕੇ ਦੇ ਨੌਜਵਾਨ ਖੇਡਾਂ ਨਾਲ ਜੁੜਨਗੇ, ਉਥੇ ਹੀ ਮਾੜੀਆਂ ਕੁਰੀਤੀਆਂ ਤੋਂ ਵੀ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਖੇਡ ਟੂਰਨਾਮੈਂਟ ਨੌਜਵਾਨਾਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਕਰਨ ਵਿਚ ਵੀ ਸਹਾਈ ਹੁੰਦੇ ਹਨ, ਇਸ ਲਈ ਸਾਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਖੇਡ ਪ੍ਰਬੰਧਕ ਨੌਜਵਾਨ ਸੋਨਾ, ਕੈਡੀ, ਵਿੱਕੀ, ਅੰਮ੍ਰਿਤ ਸਿੰਘ, ਬੇਅੰਤ ਸਿੰਘ, ਹੈਰੀ ਕੋਚ, ਪਰਮਜੀਤ ਸਿੰਘ ਪੱਮ, ਹਰਿੰਦਰ ਸਿੰਘ, ਕਰਮਵੀਰ ਸਿੰਘ, ਤੋਤੀ ਘੁੰਮਣ, ਹਨੀ ਟਿਵਾਣਾ, ਰਿੰਪੀ ਗਰੇਵਾਲ, ਮਨਜੀਤ ਸਿੰਘ ਟਿਵਾਣਾ, ਤੋਤਾ ਔਜਲਾ, ਗੁਰਸੇਵਕ ਵਜ਼ੀਰਾਬਾਦ, ਗੁਰਜੀਤ ਸਿੰਘ ਸੌਂਢਾ, ਜੱਗੀ ਸੌਂਢਾ, ਸਤਨਾਮ ਸਿੰਘ, ਅਮਰਿੰਦਰ ਸਿੰਘ ਭਮਾਰਸੀ, ਸੁੱਖੀ ਸਿੱਧੂ, ਵਿਪਨ ਚਾਵਲਾ, ਸੋਢੀ ਯੂ. ਐਸ. ਏ., ਪੱਪੀ ਸਰਹਿੰਦ, ਬਲਵੰਤ ਸਿੰਘ ਟਿਵਾਣਾ ਤੇ ਜਸਪਾਲ ਸਿੰਘ ਢੀਂਡਸਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।