03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਤ ਫਰੀਦ ਪਬਲਿਕ ਸਕੂਲ ਅਮਲੋਹ ਵਿਚ ਜਾਗਰੂਕਤਾ ਹਫ਼ਤਾ ਮਨਾਇਆ

ਅਮਲੋਹ, 2 ਨਵੰਬਰ (ਕੇਵਲ ਸਿੰਘ)-ਸੰਤ ਫ਼ਰੀਦ ਪਬਲਿਕ ਸਕੂਲ ਅਮਲੋਹ ਵਿਚ ਈ. ਪੀ.

ਅਜੀਤ ਡੈਸਕ 03-11-2026
ਅਮਲੋਹ, 2 ਨਵੰਬਰ (ਕੇਵਲ ਸਿੰਘ)-ਸੰਤ ਫ਼ਰੀਦ ਪਬਲਿਕ ਸਕੂਲ ਅਮਲੋਹ ਵਿਚ ਈ.ਪੀ.ਐਫ.ਓ. ਵਲੋਂ ‘ਭ੍ਰਿਸ਼ਟਾਚਾਰ ਨੂੰ ਨਾਂਹ ਕਹੋ, ਰਾਸ਼ਟਰ ਪ੍ਰਤੀ ਵਚਨਬੱਧ ਰਹੋ ਵਿਸ਼ੇ ’ਤੇ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ ਉੱਥੇ ਹੀ ਵਿਦਿਆਰਥੀਆਂ ਵਲੋਂ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਕੂਲ ਵਿਚ ਕਰਮਚਾਰੀ ਭਵਿੱਖ ਨਿਧੀ ਸੰਗਠਨ ਮੰਡੀ ਗੋਬਿੰਦਗੜ੍ਹ ਤੋਂ ਮਨੀਸ਼ ਗੁਪਤਾ, ਰੰਤੋਸ਼ ਕੌਰ ਤੇ ਗੌਰਵ ਭਾਰਦਵਾਜ ਸਮੇਤ ਪਹੁੰਚੀ ਟੀਮ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਰਖਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਵਿਕਰਮਜੀਤ ਸਿੰਘ ਨੇ ਪਹੁੰਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਭਾਗ ਲੈਣ ਤੇ ‘ਭ੍ਰਿਸ਼ਟਾਚਾਰ ਨੂੰ ਨਾਂਹ ਕਹੋ’ ਪ੍ਰਤੀ ਜਾਗਰੂਕਤਾ ਵਧਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸੰਗਰੂਰ ਇਨਸਾਫ਼ ਰੈਲੀ ਲਈ ਬਸੀ ਪਠਾਣਾਂ ਹਲਕੇ ਤੋਂ ਤਿਆਰੀਆਂ ਮੁਕੰਮਲ - ਡਾ . ਮਨੋਹਰ ਸਿੰਘ ਅਗਲੀ ਖ਼ਬਰ ਵਿਧਾਇਕ ਗੈਰੀ ਬੜਿੰਗ ਨੂੰ ਉਮੀਦਵਾਰ ਐਲਾਨੇ ਜਾਣ ’ ਤੇ ਯਾਦਵਿੰਦਰ ਮਾਨਗੜ੍ਹ ਤੇ ਸਰਪੰਚ ਜਸਮੇਲ ਸਿੰਘ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।