23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਗੁਣੀਕੇ ਵਿਖੇ ਗੁਰਮਤਿ ਸਮਾਗਮ ਕਰਵਾਇਆ

ਨਾਭਾ, 22 ਅਕਤੂਬਰ (ਵਰਿੰਦਰ ਵਰਮਾ)- ਨੇੜਲੇ ਪਿੰਡ ਗੁਣੀਕੇ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਪਵਿਤਰ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਦੀ 86ਵੀਂ ਤੇ ਬਾਬਾ ਪ੍ਰੀਤਮ ਸਿੰਘ ਦੀ 21ਵੀਂ ਬਰਸੀ ਦੇ ਸੰਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਅਜੀਤ ਡੈਸਕ 23-10-2026
ਨਾਭਾ, 22 ਅਕਤੂਬਰ (ਵਰਿੰਦਰ ਵਰਮਾ)- ਨੇੜਲੇ ਪਿੰਡ ਗੁਣੀਕੇ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਪਵਿਤਰ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕਰਨੈਲ ਸਿੰਘ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਦੀ 86ਵੀਂ ਤੇ ਬਾਬਾ ਪ੍ਰੀਤਮ ਸਿੰਘ ਦੀ 21ਵੀਂ ਬਰਸੀ ਦੇ ਸੰਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨਾਭਾ ਤੇ ਬਾਬਾ ਬਲਜੀਤ ਸਿੰਘ ਫੱਕਰ ਮਸਤੂਆਣੇ ਵਾਲਿਆਂ ਤੇ ਰਾਗੀ, ਕਵੀਸ਼ਰੀ ਜਥਿਆਂ ਨੇ ਵੀ ਕਥਾ ਕੀਰਤਨ ਦੁਆਰਾ ਗੁਰ ਇਤਿਹਾਸ ਅਤੇ ਮਹਾਂਪੁਰਖਾਂ ਵਲੋਂ ਕੀਤੀ ਨਿਸ਼ਕਾਮ ਸੇਵਾ ਤੇ ਸਰਬੱਤ ਦੇ ਭਲੇ ਲਈ ਕੀਤੇ ਪਰਉਪਕਾਰੀ ਕਾਰਜਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ, ਜੋ ਅੱਜ ਵੀ ਭਾਈ ਕਰਨੈਲ ਸਿੰਘ ਮੁੱਖ ਸੇਵਾਦਾਰ ਵਲੋਂ ਨਿਰੰਤਰ ਜਾਰੀ ਹਨ। ਇਸ ਮੌਕੇ ਚੰਡੀਗੜ੍ਹ ਅੱਖਾਂ ਦਾ ਹਸਪਤਾਲ, ਨਾਭਾ ਵਲੋਂ ਮੁਫ਼ਤ ਅੱਖਾਂ ਦਾ ਨਿਰੀਖਣ ਕੈਂਪ ਲਗਾਇਆ ਗਿਆ ਅਤੇ ਏਪੀਅਐਸ ਆਹਲੂਵਾਲੀਆ ਅਤੇ ਬਲਵਿੰਦਰ ਸਿੰਘ ਸੱਤਕਰਤਾਰ ਮੈਡੀਕਲ ਹਾਲ ਨਾਭਾ ਵਲੋਂ ਡਿਸਕ, ਸਰਵਾਈਕਲ, ਮਾਈਗ੍ਰੇਨ ਦੇ ਰੋਗਾਂ ਦਾ ਮੁਫ਼ਤ ਇਲਾਜ ਕੀਤਾ ਗਿਆ।
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਮੁਕੰਮਲ ਹੋਣ ਤੱਕ ਸਰਕਾਰ ਮੰਡੀਆਂ ਨੂੰ ਬੰਦ ਕਰਨ ’ਚ ਕੋਈ ਜਲਦਬਾਜ਼ੀ ਨਾ ਕਰੇ- ਦਮਹੇੜੀ ਅਗਲੀ ਖ਼ਬਰ ਭਾਜਪਾ ਦੀ ਅੱਜ ਹੋਣ ਵਾਲੀ ਜ਼ਿਲ੍ਹਾ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਲੋਂ ਤਿਆਰੀਆਂ ਸੰਬੰਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।