ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਸਮਰਥਨ ਮੁੱਲ ’ਚ ਕੇਂਦਰ ਵਲੋਂ ਕੀਤਾ ਗਿਆ ਨਿਗੂਣਾ ਵਾਧਾ ਕਿਸਾਨਾਂ ਨਾਲ ਧੋਖਾ- ਧਾਲੀਵਾਲ
ਖਮਾਣੋਂ, 1 ਅਕਤੂਬਰ (ਮਨਮੋਹਣ ਸਿੰਘ ਕਲੇਰ)- ਕੇਂਦਰ ਸਰਕਾਰ ਵਲੋਂ ਹਾੜੀ ਦੀ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਗਏ ਐਲਾਨਾਂ ਵਿਚ ਮੁੱਖ ਫ਼ਸਲ ਕਣਕ ਦੇ ਸਮਰਥਨ ਮੁੱਖ ਵਿਚ ਪਿਛਲੇ ਸਾਲ ਦੇ ਭਾਅ 2585 ਰੁਪਏ ਵਿਚ 25 ਰੁਪਏ ਵਾਧਾ ਕਰਕੇ 2610 ਰੁਪਏ ਕਰਨਾ ਦੇਸ਼ ਦੇ ਕਿਸਾਨਾਂ ਨਾਲ ਖ਼ਾਸ ਕਰ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ। ਇਹ ਪ੍ਰਤੀਕਰਮ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਗੁਰਦੀਪ ਸਿੰਘ ਧਾਲੀਵਾਲ ਨੇ ਦਿੰਦਿਆਂ ਕਿਹਾ ਕਿ ਕੇਂਦਰ ਵਲੋਂ ਕਾਫ਼ੀ ਸਮੇਂ ਤੋ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਸਾਲ 2024 ਵਿਚ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ।
ਖਮਾਣੋਂ, 1 ਅਕਤੂਬਰ (ਮਨਮੋਹਣ ਸਿੰਘ ਕਲੇਰ)- ਕੇਂਦਰ ਸਰਕਾਰ ਵਲੋਂ ਹਾੜੀ ਦੀ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਗਏ ਐਲਾਨਾਂ ਵਿਚ ਮੁੱਖ ਫ਼ਸਲ ਕਣਕ ਦੇ ਸਮਰਥਨ ਮੁੱਖ ਵਿਚ ਪਿਛਲੇ ਸਾਲ ਦੇ ਭਾਅ 2585 ਰੁਪਏ ਵਿਚ 25 ਰੁਪਏ ਵਾਧਾ ਕਰਕੇ 2610 ਰੁਪਏ ਕਰਨਾ ਦੇਸ਼ ਦੇ ਕਿਸਾਨਾਂ ਨਾਲ ਖ਼ਾਸ ਕਰ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ। ਇਹ ਪ੍ਰਤੀਕਰਮ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਗੁਰਦੀਪ ਸਿੰਘ ਧਾਲੀਵਾਲ ਨੇ ਦਿੰਦਿਆਂ ਕਿਹਾ ਕਿ ਕੇਂਦਰ ਵਲੋਂ ਕਾਫ਼ੀ ਸਮੇਂ ਤੋ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਸਾਲ 2024 ਵਿਚ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ। ਜਿਸ ਦੇ ਚੱਲਦਿਆਂ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਦੋਂ ਸਾਲ 2019 ਅਜਿਹਾ ਹਾਸੋਹੀਣਾ ਵਾਅਦਾ ਕੀਤਾ ਗਿਆ ਸੀ। ਜਿਸ ’ਤੇ ਭਾਜਪਾ ਸਰਕਾਰ ਪਹਿਰਾ ਦਿੰਦੀ ਨਜ਼ਰ ਆ ਰਹੀ ਹੈ ਕਿਉਂਕਿ ਕਣਕ ਦੀ ਪੈਦਾਵਾਰ ’ਤੇ ਲਾਗਤ ਮੁੱਲ ਸਮਰਥਨ ਮੁੱਲ ਦੇ ਨੇੜੇ ਹੀ ਪਹੁੰਚ ਗਿਆ ਹੈ। ਜਿਸ ਵਿਚ ਖਾਦਾਂ, ਸਪਰੇਆਂ ਦੇ ਭਾਅ ਵਿਚ ਅਥਾਹ ਵਾਧਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਆਗੂ ਜਿਹੜੇ ਸੂਬੇ ਵਿਚ ਸਰਕਾਰ ਬਣਾਉਣ ਦੀ ਵਿਊਂਤਾਂ ਬੁਣ ਰਹੇ ਹਨ। ਉਨ੍ਹਾਂ ਨੂੰ ਆਪਣੇ ਆਕਾਵਾਂ ਨੂੰ ਇਹ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਖੇਤੀ ਨੂੰ ਜੇਕਰ ਲਾਹੇਵੰਦ ਧੰਦਾ ਬਣਾਉਣਾ ਹੈ ਤਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਉਚਿੱਤ ਮੁੱਲ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਪ੍ਰਤੀ ਸੋਚਦੇ ਹੋਏ ਕਣਕ ’ਤੇ ਪ੍ਰਤੀ ਕੁਇੰਟਲ ਸੌ ਰੁਪਏ ਘੱਟੋ ਘੱਟ ਬੋਨਸ ਦੇਣਾ ਚਾਹੀਦਾ ਹੈ।