ਸਤਲੋਕ ਆਸ਼ਰਮ ਖਮਾਣੋਂ ਵਲੋਂ ਸੁੱਖੇ ਮਾਜਰਾ ਗਊਸ਼ਾਲਾ ਲਈ 100 ਕੁਇੰਟਲ ਤੂੜੀ ਦੀ ਚੌਥੀ ਖੇਪ ਭੇਜੀ
ਖਮਾਣੋਂ, 25 ਸਤੰਬਰ (ਜੋਗਿੰਦਰ ਪਾਲ)-ਸਰਕਾਰੀ ਕੈਟਲ ਪੌਂਡ ਪਿੰਡ ਸੁੱਖੇ ਮਾਜਰਾ ਵਿਖੇ ਬੇਜ਼ਬਾਨ ਗਊਆਂ ਲਈ ਚਾਰੇ ਦੀ ਨਿਰੰਤਰ ਵਿਵਸਥਾ ਨੂੰ ਯਕੀਨੀ ਬਣਾਉਂਦਿਆਂ ਸਤਲੋਕ ਆਸ਼ਰਮ ਖਮਾਣੋਂ ਵਲੋਂ 100 ਕੁਇੰਟਲ ਤੂੜੀ ਦੀ ਚੌਥੀ ਖੇਪ ਗਊਸ਼ਾਲਾ ਵਿਚ ਪਹੁੰਚਾਈ ਗਈ। ਇਹ ਸੇਵਾ ਸੰਤ ਰਾਮਪਾਲ ਜੀ ਮਹਾਰਾਜ ਵਲੋਂ ਚਲਾਈ ਜਾ ਰਹੀ ਗਊ ਰੱਖਿਆ ਮੁਹਿੰਮ ਤਹਿਤ ਹਰ ਮਹੀਨੇ ਨਿਰੰਤਰ ਕੀਤੀ ਜਾ ਰਹੀ ਹੈ।
ਅਜੀਤ ਡੈਸਕ
26-09-2026