21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਇਸਕਾਨ ਫ਼ੈਸਟੀਵਲ ਕਮੇਟੀ ਨੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ

ਮੰਡੀ ਗੋਬਿੰਦਗੜ੍ਹ, 20 ਸਤੰਬਰ (ਰਾਜੇਸ਼ ਸ਼ਰਮਾ)-ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਮਹਾਰਾਜਾ ਅਗਰਸੈਨ ਭਵਨ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਸ਼ਰਧਾ, ਭਗਤੀ ਤੇ ਸਭਿਆਚਾਰਕ ਉਤਸ਼ਾਹ ਨਾਲ ਮਨਾਇਆ। ਕਮੇਟੀ ਚੇਅਰਮੈਨ ਐੱਚ.

ਅਜੀਤ ਡੈਸਕ 21-09-2026
ਮੰਡੀ ਗੋਬਿੰਦਗੜ੍ਹ, 20 ਸਤੰਬਰ (ਰਾਜੇਸ਼ ਸ਼ਰਮਾ)-ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਵਲੋਂ ਮਹਾਰਾਜਾ ਅਗਰਸੈਨ ਭਵਨ ਵਿਖੇ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਸ਼ਰਧਾ, ਭਗਤੀ ਤੇ ਸਭਿਆਚਾਰਕ ਉਤਸ਼ਾਹ ਨਾਲ ਮਨਾਇਆ। ਕਮੇਟੀ ਚੇਅਰਮੈਨ ਐੱਚ. ਜੀ. ਪ੍ਰਿਆ ਗੋਵਿੰਦ ਪ੍ਰਭੂ ਦੀ ਅਗਵਾਈ ਤੇ ਪ੍ਰਧਾਨ ਰਾਜ ਗੋਇਲ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿਚ ਮੰਡੀ ਗੋਬਿੰਦਗੜ੍ਹ, ਖੰਨਾ ਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਅਯੁੱਧਿਆ ਦਾਸ ਪ੍ਰਭੂ, ਵਿਸ਼ਾਲ ਪ੍ਰਭੂ, ਕਪਿਸ਼ ਪ੍ਰਭੂ ਤੇ ਰਜਤ ਪ੍ਰਭੂ ਵਲੋਂ ਕੀਤੇ ਹਰੀਨਾਮ ਸੰਕੀਰਤਨ ਨਾਲ ਹੋਈ। ਹਰੇ ਕ੍ਰਿਸ਼ਨ ਮਹਾਮੰਤਰ ਦੇ ਜਾਪ ਨਾਲ ਪੂਰਾ ਭਵਨ ਭਗਤੀ ਮਈ ਮਾਹੌਲ ਵਿਚ ਰੰਗਿਆ। ਉਪਰੰਤ ਸ੍ਰੀ ਰਾਧਾ ਰਾਣੀ ਦਾ ਮਹਾਂ ਅਭਿਸ਼ੇਕ, ਭਗਤੀ ਸੰਗੀਤ, ਪ੍ਰਵਚਨ, ਸੱਭਿਆਚਾਰਕ ਪ੍ਰੋਗਰਾਮ, ਮਹਾਂ ਆਰਤੀ ਤੇ 56 ਭੋਗ ਦਾ ਆਯੋਜਨ ਕੀਤਾ। ਅਭਿਸ਼ੇਕ ਤੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਐੱਚ. ਜੀ. ਪਰਉਪਕਾਰੀ ਕਰਨ ਪ੍ਰਭੂ ਅਤੇ ਉਨ੍ਹਾਂ ਦੀ ਟੀਮ ਵਲੋਂ ਪੇਸ਼ ਕੀਤੇ ਕੀਰਤਨ ਨੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ। ਇਸਕਾਨ ਦੇ ਬੱਚਿਆਂ ਤੇ ਮਹਿਲਾ ਸ਼ਰਧਾਲੂਆਂ ਵਲੋਂ ਪੇਸ਼ ਕੀਤੇ ਭਜਨ, ਨਾਚ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਮੁੱਖ ਮਹਿਮਾਨ ਕਵਿਤਾ ਬਾਂਸਲ, ਉਦਯੋਗਪਤੀ ਪ੍ਰਕਾਸ਼ ਚੰਦ ਗਰਗ, ਰਮੇਸ਼ ਗੋਇਲ, ਗੋਪਾਲ ਸਿੰਗਲਾ ਤੇ ਕੌਂਸਲਰ ਅਮਿਤ ਠਾਕੁਰ ਸਮੇਤ ਪਤਵੰਤਿਆਂ ਦਾ ਸਵਾਗਤ ਕਰਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਕੱਤਰ ਐਡਵੋਕੇਟ ਆਰ. ਕੇ. ਬਸੀ, ਖ਼ਜ਼ਾਨਚੀ ਅਸ਼ੋਕ ਸਿੰਗਲਾ ਹੈਪੀ ਤੇ ਜਨਰਲ ਸਕੱਤਰ ਰਜਨੀਸ਼ ਬਸੀ ਨੇ ਪ੍ਰਬੰਧਾਂ ਵਿਚ ਅਹਿਮ ਭੂਮਿਕਾ ਨਿਭਾਈ। ਮਹਾਂ ਆਰਤੀ ਉਪਰੰਤ ਸ਼ਰਧਾਲੂਆਂ ਨੂੰ ਮਹਾਂਪਰਸ਼ਾਦ ਵਰਤਾਇਆ। ਬਾਬਾ ਬਾਲਕ ਨਾਥ ਸੁਸਾਇਟੀ ਵਲੋਂ ਜੋੜਿਆਂ ਦੀ ਸੇਵਾ ਅਤੇ ਸਾਈਂ ਦੀਵਾਨ ਸਮਾਜ ਵਲੋਂ ਲੰਗਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਆਨੰਦ ਪਨੇਸਰ, ਵਰਿੰਦਰ ਗੋਲਡੀ ਪਨੇਸਰ, ਸੰਦੀਪ ਜਿੰਦਲ, ਰਾਕੇਸ਼ ਕਾਂਸਲ, ਦਿਨੇਸ਼ ਮਹਿਤਾ, ਸੁਰੇਸ਼ ਗੋਇਲ, ਸੱਜਣ ਗੋਇਲ, ਰਾਕੇਸ਼ ਗੋਇਲ ਬਿੱਟਾ, ਪਰਵਿੰਦਰ ਜਿੰਦਲ, ਸੁਭਾਸ਼ ਬੱਸੀ, ਮਨੋਜ ਚੋਪੜਾ , ਅਸ਼ੋਕ ਗੁਪਤਾ, ਸੰਜੇ ਜੈਨ, ਕਮਲ ਸਿੰਗਲਾ, ਮਹੇਸ਼ ਪਾਠਕ, ਸੁਨੀਲ ਮਿੱਤਲ, ਦੀਪਕ ਗੱਖੜ, ਪੰਕਜ ਗੋਇਲ, ਗੌਤਮ ਗੋਇਲ, ਹਿਮਾਂਸ਼ੂ ਜੈਨ, ਵਿਕਰਮ ਗੋਇਲ, ਅਮਨ ਮਿੱਤਲ, ਰਜਤ ਪ੍ਰਭੂ, ਵਿਸ਼ਾਲ ਪ੍ਰਭੂ ਆਦਿ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਮੰਗ-ਅਮਰਿੰ... ਅਗਲੀ ਖ਼ਬਰ ‘ ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਸਫ਼ਾਈ ਮੁਹਿੰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।