‘ ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਸਫ਼ਾਈ ਮੁਹਿੰਮ ਜਾਰੀ
ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਰਾਜਿੰਦਰ ਸਿੰਘ)-‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਮੱਦੇਨਜ਼ਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਸਫ਼ਾਈ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਸ਼ਾਲ ਪੁਰੀ ਨੇ ਦੱਸਿਆ ਕਿ ਬਲਾਕ ਅਮਲੋਹ ਦੇ ਪਿੰਡ ਬੁੱਗਾ ਕਲਾਂ, ਕਾਹਨਪੁਰਾ, ਬਲਾਕ ਸਰਹਿੰਦ ਦੇ ਪਿੰਡ ਰਾਜਿੰਦਰ ਨਗਰ, ਮੰਢੌਰ, ਬਲਾਕ ਬਸੀ ਦੇ ਪਿੰਡ ਗੰਢੂਆਂ ਕਲਾਂ, ਬਲਾਕ ਖੇੜਾ ਦੇ ਪਿੰਡ ਬਡਾਲੀ ਮਾਈ ਕੀ, ਬਲਾਕ ਖਮਾਣੋਂ ਦੇ ਪਿੰਡ ਖੇੜੀ ਨੌਧ ਸਿੰਘ ਵਿਚ ਸਫ਼ਾਈ ਮੁਹਿੰਮ ਚਲਾਈ ਗਈ।
ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਰਾਜਿੰਦਰ ਸਿੰਘ)-‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਮੱਦੇਨਜ਼ਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਸਫ਼ਾਈ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਸ਼ਾਲ ਪੁਰੀ ਨੇ ਦੱਸਿਆ ਕਿ ਬਲਾਕ ਅਮਲੋਹ ਦੇ ਪਿੰਡ ਬੁੱਗਾ ਕਲਾਂ, ਕਾਹਨਪੁਰਾ, ਬਲਾਕ ਸਰਹਿੰਦ ਦੇ ਪਿੰਡ ਰਾਜਿੰਦਰ ਨਗਰ, ਮੰਢੌਰ, ਬਲਾਕ ਬਸੀ ਦੇ ਪਿੰਡ ਗੰਢੂਆਂ ਕਲਾਂ, ਬਲਾਕ ਖੇੜਾ ਦੇ ਪਿੰਡ ਬਡਾਲੀ ਮਾਈ ਕੀ, ਬਲਾਕ ਖਮਾਣੋਂ ਦੇ ਪਿੰਡ ਖੇੜੀ ਨੌਧ ਸਿੰਘ ਵਿਚ ਸਫ਼ਾਈ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਦੌਰਾਨ ਪਿੰਡਾਂ ਵਿਚ ਜਨਤਕ ਥਾਵਾਂ, ਕੁੜ੍ਹੇ ਵਾਲੀਆਂ ਥਾਵਾਂ, ਜਲ ਸਪਲਾਈ ਸਕੀਮਾਂ ਦੀ ਸਫ਼ਾਈ ਕਰਵਾਈ ਗਈ। ਇਸ ਦੌਰਾਨ ਸਫ਼ਾਈ ਕਾਰਜਾਂ ਨੂੰ ਤਨਦੇਹੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਨੇ ਸਵੱਛਤਾ ਦਾ ਪ੍ਰਣ ਲਿਆ। ਲੋਕਾਂ ਨੂੰ ਗਿੱਲਾ-ਸੁੱਕਾ ਕੂੜਾ ਘਰੇਲੂ ਪੱਧਰ ਤੇ ਵੱਖਰਾ-ਵੱਖਰਾ ਕਰਨ ਬਾਰੇ ਵੀ ਜਾਗਰੂਕ ਕੀਤਾ।