ਗੁੱਗਾ ਪੀਰ ਦੇ ਦਰਬਾਰ ’ਚ ਗੁੱਗਾ ਨੌਮੀ ਮੌਕੇ ਸੇਵਾਦਾਰਾਂ ਵਲੋਂ ਚਾਦਰ ਦੀ ਰਸਮ ਅਦਾ ਕੀਤੀ
ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਬਲਜਿੰਦਰ ਸਿੰਘ)-ਗੁੱਗਾ ਮਾੜੀ ਮੁਹੱਲਾ ਜੱਟਪੁਰਾ ਸਰਹਿੰਦ ਸ਼ਹਿਰ ਵਿਖੇ ਗੁੱਗਾ ਨੌਮੀ ਮੌਕੇ ਭੰਡਾਰਾ ਕਰਵਾਇਆ ਗਿਆ ਅਤੇ ਸੰਗਤਾਂ ਨੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਮੈਂਬਰ ਸ੍ਰੀ ਗੁੱਗਾ ਮਾੜੀ ਸੇਵਾ ਸੰਮਤੀ ਸਰਹਿੰਦ ਸ਼ਹਿਰ ਦੇ ਸੇਵਾਦਾਰਾਂ ਵਲੋਂ ਗੁੱਗਾ ਮਾੜੀ ਵਿਖੇ ਚਾਦਰ ਚੜ੍ਹਾਈ ਗਈ ਅਤੇ ਲੋਕਾਂ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਭਲਾਈ ਲਈ ਅਰਦਾਸ ਕੀਤੀ ਗਈ।
ਅਜੀਤ ਡੈਸਕ
06-09-2026