22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਾਬਕਾ ਮੰਤਰੀ ਡਾ . ਹਰਬੰਸ ਲਾਲ ਵਲੋਂ ਸਾਬਕਾ ਸੈਨਿਕਾਂ ਨਾਲ ਵਿਸ਼ੇਸ਼ ਮੀਟਿੰਗ

ਫ਼ਤਹਿਗੜ੍ਹ ਸਾਹਿਬ, 21 ਅਗਸਤ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ ਵਿਚ ਸਾਬਕਾ ਫੌਜ਼ੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਅਜੀਤ ਡੈਸਕ 22-08-2026
ਫ਼ਤਹਿਗੜ੍ਹ ਸਾਹਿਬ, 21 ਅਗਸਤ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ ਵਿਚ ਸਾਬਕਾ ਫੌਜ਼ੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵਲੋਂ ਪੰਜਾਬੀ ਮਾਂ ਬੋਲੀ ਦੇ ਰਖਵਾਲੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਮਨਾਉਂਦੇ ਹੋਏ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਜਦਕਿ ਮੀਟਿੰਗ ਦੌਰਾਨ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਾਰਗਿਲ ਦੀ ਜੰਗ ਦੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੀਟਿੰਗ ਦੌਰਾਨ ਮੌਜੂਦਾ ਪੰਜਾਬ ਸਰਕਾਰ ਨਾਲ ਸੰਬੰਧਿਤ ਸਾਬਕਾ ਸੈਨਿਕਾਂ ਦੇ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਤੇ ਕਾਰਗਿਲ ਦੇ ਸ਼ਹੀਦ ਪਰਿਵਾਰਾਂ ਨਾਲ ਸਰਕਾਰ ਵਲੋਂ ਕੀਤੇ ਅਧੂਰੇ ਵਾਅਦੇ ਪੂਰੇ ਕਰਵਾਉਣ ਲਈ ਹਰ ਸੰਘਰਸ਼ ਦਾ ਫ਼ੈਸਲਾ ਲਿਆ ਗਿਆ। ਡਾ. ਹਰਬੰਸ ਲਾਲ ਨੇ ਕਿਹਾ ਕਿ ਜੇਕਰ ਡਾ. ਬਰਜਿੰਦਰ ਸਿੰਘ ਹਮਦਰਦ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਉਹ ਕੇਵਲ ‘ਅਜੀਤ’ ਅਖਬਾਰ ਰਾਹੀਂ ਪੰਜਾਬੀ ਮਾਂ ਬੋਲੀ ਦੀ ਨਿਧੜਕਤਾ ਨਾਲ ਸੇਵਾ ਹੀ ਨਹੀਂ ਕਰ ਰਹੇ, ਸਗੋਂ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਵਿਚ ਵੀ ਉਹ ਲੋੜਵੰਦਾਂ ਦੀ ਸਹਾਇਤਾ ਲਈ ਯਤਨਸ਼ੀਲ ਰਹਿੰਦੇ ਹਨ। ਪਿਛਲੇ ਸਾਲ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ 14 ਤੋਂ ਵੱਧ ਜ਼ਿਲਿਆਂ ਵਿਚ ਉਨ੍ਹਾਂ ਅਜੀਤ ਅਖ਼ਬਾਰ ਦੀਆਂ ਟੀਮਾਂ ਨਾਲ ਪੀੜਤਾਂ ਤੱਕ ਪਹੁੰਚ ਕਰਕੇ ਰਾਸ਼ਨ, ਕੱਪੜੇ ਤੇ ਘਰਾਂ ਦੀ ਮੁਰੰਮਤ ਲਈ ਮਾਲੀ ਮਦਦ, ਖੇਤੀਬਾੜੀ ਨਾਲ ਸੰਬੰਧਿਤ ਸਾਮਾਨ ਮੁਹਈਆ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਡਾ. ਬਰਜਿੰਦਰ ਸਿੰਘ ਹਮਦਰਦ ਤੇ ਅਜੀਤ ਅਖ਼ਬਾਰ ਦੀਆਂ ਟੀਮਾਂ ਦੀਆਂ ਸੇਵਾਵਾਂ ਨੂੰ ਕਦੇ ਭੁਲਾ ਨਹੀਂ ਸਕਣਗੇ। ਇਸ ਮੌਕੇ ਕਾਰਗਿਲ ਦੀ ਜੰਗ ਦੇ ਸ਼ਹੀਦ ਗੁਰਦੀਪ ਸਿੰਘ ਦੀ ਪਤਨੀ ਕੁਲਦੀਪ ਕੌਰ ਪਿੰਡ ਝਾਮਪੁਰ, ਸ਼ਹੀਦ ਅਵਤਾਰ ਸਿੰਘ ਪਿੰਡ ਸਮਸ਼ਪੁਰ (ਖਮਾਣੋਂ) ਸੁਰਮੁੱਖ ਸਿੰਘ ਭਰਾ, ਸ਼ਹੀਦ ਤਰਨਦੀਪ ਸਿੰਘ ਪਿੰਡ ਕਮਾਲੀ ਦੇ ਪਿਤਾ ਕੇਵਲ ਸਿੰਘ, ਸ਼ਹੀਦ ਗੁਰਮੇਲ ਸਿੰਘ ਬਿੱਲਾ ਪਿੰਡ ਭਾਂਬਰੀ (ਖਮਾਣੋਂ) ਦੇ ਪਿਤਾ ਮੰਗਲ ਦਾਸ, ਸ਼ਹੀਦ ਗੁਰਮੀਤ ਸਿੰਘ ਰਸੂਲਪੁਰ (ਚੁੰਨੀ ਕਲਾਂ) ਪਤਨੀ ਅਜਾਇਬ ਕੌਰ, ਬੇਟਾ ਕੁਲਵੰਤ ਸਿੰਘ, ਸ਼ਹੀਦ ਗੁਰਮੀਤ ਸਿੰਘ ਪਿੰਡ ਸੈਂਪਲਾ ਦੀ ਪਤਨੀ ਮਨਜੀਤ ਕੌਰ, ਸ਼ਹੀਦ ਸੁਰਿੰਦਰ ਸਿੰਘ ਚੁੰਨੀ ਕਲਾਂ ਦਾ ਬੇਟਾ ਜਗਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਦਰਸ਼ਨ ਸਿੰਘ ਲਟੌਰ, ਬਲਵੰਤ ਸਿੰਘ ਬੀਬੀਪੁਰ, ਗੁਰਦੇਵ ਸਿੰਘ ਬਧੌਛੀ ਕਲਾਂ, ਸੇਵਾ ਸਿੰਘ ਮੁੱਲਾਂਪੁਰ ਕਲਾਂ, ਕਾਲਾ ਸਿੰਘ ਰਾਇਮਾਜਰਾ ਖਰੌੜਾ, ਅਮਰਜੀਤ ਸਿੰਘ ਮੱਠੀ, ਜਰਨੈਲ ਸਿੰਘ, ਤਰੁਨ ਸਿੰਘ ਮੀਰਪੁਰ, ਹਰਭਜਨ ਸਿੰਘ ਸਾਬਕਾ ਸੈਨਿਕਾਂ ਦਾ ਸਨਮਾਨ ਕੀਤਾ। ਇਸ ਮੌਕੇ ਸੰਦੀਪ ਸਿੰਘ ਲਵਲੀ, ਓਮ ਪ੍ਰਕਾਸ਼ ਸਚਦੇਵਾ, ਨੰਬਰਦਾਰ ਮੋਹਨ ਸਿੰਘ, ਕੁਲਦੀਪ ਸਿੰਘ ਸਿੱਧੂਪੁਰ, ਨੌਰੰਗ ਸਿੰਘ ਈਸਰਹੇਲ ਸਟੇਟ ਅਵਾਰਡੀ, ਲਖਵਿੰਦਰ ਸਿੰਘ ਮੱਟੂ, ਰਣਜੀਤ ਸਿੰਘ ਝਾਂਮਪੁਰ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਗੁਰਿੰਦਰ ਸਿੰਘ ਗੁਰੂ, ਬਲਦੇਵ ਸਿੰਘ ਚੌਰਵਾਲਾ, ਅਸ਼ੋਕ ਕੁਮਾਰ ਤਲਾਣੀਆਂ, ਬਾਬੂ ਸਿੰਘ ਡਡਿਆਣਾ, ਕਰਨੈਲ ਸਿੰਘ ਸਾਬਕਾ ਸਰਪੰਚ, ਮੋਹਨ ਸਿੰਘ ਭੱਟਮਾਜਰਾ, ਮਹਿੰਦਰ ਮਿੰਦੀ, ਗੁਰਦੀਪ ਸਿੰਘ, ਕਿਰਨ ਸ਼ਰਮਾ ਬਲਾੜ੍ਹੀ ਕਲਾਂ, ਗੁਰਮੇਲ ਕੌਰ, ਮੇਜਰ ਸਿੰਘ ਡੂਮਛੇੜੀ, ਗੁਰਵਿੰਦਰ ਕੌਰ, ਕਾਕਾ ਸਿੰਘ, ਗੁਰਦੀਪ ਸਿੰਘ ਭਾਗਨਪੁਰ, ਗੁਰਵਿੰਦਰ ਸਿੰਘ, ਰਮਨਦੀਪ ਸਿੰਘ, ਅਜੀਤ ਸਿੰਘ ਰਾਮਗੜ੍ਹ ਸੌਦਾਗਰ ਸਿੰਘ ਤੇ ਸੁਖਵੀਰ ਸਿੰਘ ਚੌਰਵਾਲਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੀ ਖ਼ੁਸ਼ਹਾਲੀ ਤੇ ਪੰਜਾਬੀਅਤ ਦੀ ਮਜ਼ਬੂਤੀ ਲਈ ਅਕਾਲੀ ਦਲ ਨੂੰ ਮੁੜ ਸੱਤਾ ’ਚ ਲਿਆਉਣ ਦੀ ਲੋੜ-ਮਕਾਰੋਂਪੁਰ ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ਦੇ ਭਵਯਮ ਸ਼ਰਮਾ ਦੀ ਕੌਮੀ ਐਥਲੈਟਿਕ ਟੂਰਨਾਮੈਂਟ ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।