20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਵਿਧਾਇਕ ਲਖਵੀਰ ਸਿੰਘ ਰਾਏ ਨੇ ਜੀ.ਟੀ. ਰੋਡ ਬਾੜਾ ਵਿਖੇ ਸਵਾਰੀਆਂ ਦੇ ਬੈਠਣ ਲਈ ਬਣੇ ਨਵੇਂ ਸ਼ੈਡ ਦਾ ਉਦਘਾਟਨ ਕੀਤਾ

ਫ਼ਤਹਿਗੜ੍ਹ ਸਾਹਿਬ, 19 ਅਗਸਤ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਜੀ. ਟੀ ਰੋਡ ਬਾੜਾ ਵਿਖੇ ਸਵਾਰੀਆਂ ਦੇ ਬੈਠਣ ਲਈ ਨਵੇਂ ਸ਼ੈਡ ਦਾ ਰਿਬਨ ਕੱਟ ਉਦਘਾਟਨ ਕੀਤਾ ਗਿਆ।

ਅਜੀਤ ਡੈਸਕ 20-08-2026
ਫ਼ਤਹਿਗੜ੍ਹ ਸਾਹਿਬ, 19 ਅਗਸਤ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਜੀ.ਟੀ ਰੋਡ ਬਾੜਾ ਵਿਖੇ ਸਵਾਰੀਆਂ ਦੇ ਬੈਠਣ ਲਈ ਨਵੇਂ ਸ਼ੈਡ ਦਾ ਰਿਬਨ ਕੱਟ ਉਦਘਾਟਨ ਕੀਤਾ ਗਿਆ। ਇਸ ਸ਼ੈਡ ਦੇ ਬਣਨ ਨਾਲ ਜਿੱਥੇ ਸਵਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ, ਉੱਥੇ ਹੀ ਬੱਸ ਸਟੈਂਡ ਤੇ ਰੁਕਣ ਵਾਲੀਆਂ ਸਵਾਰੀਆਂ ਵੀ ਖ਼ੁਸ਼ ਦਿਖਾਈ ਦਿੱਤੀਆਂ। ਇਸ ਮੌਕੇ ਵਿਧਾਇਕ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀਆਂ ਬੱਸਾਂ ਰਾਜਪੁਰਾ, ਪਟਿਆਲਾ ਤੋਂ ਬਾਇਆ ਸਰਹਿੰਦ ਲੁਧਿਆਣੇ ਵੱਲ ਜਾਂਦੀਆਂ ਹਨ, ਉਹ ਬੱਸ ਅੱਡੇ ਵਿਚ ਨਹੀਂ ਜਾਂਦੀਆਂ, ਤੇ ਨੈਸ਼ਨਲ ਹਾਈਵੇ ਦੇ ਨਾਲ ਹੀ ਰੁਕ ਜਾਂਦੀਆਂ ਹਨ। ਮੰਡੀ ਗੋਬਿੰਦਗੜ੍ਹ, ਖੰਨਾ, ਲੁਧਿਆਣਾ ਜਾਣ ਵਾਲੀਆਂ ਸਵਾਰੀਆਂ ਨੂੰ ਸੜਕ ਕਿਨਾਰੇ ਧੁੱਪ ਅਤੇ ਮੀਂਹ ਦੇ ਵਿਚ ਖੜਨਾ ਪੈਂਦਾ ਸੀ, ਜਿਸ ਤੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਪਾਸੇ ਸਵਾਰੀਆਂ ਦੇ ਬੈਠਣ ਦੇ ਲਈ 3 ਲੱਖ ਰੁਪਏ ਦੀ ਲਾਗਤ ਦੇ ਨਾਲ ਸਟੀਲੀ ਸ਼ੈੱਡ ਬਣਵਾਇਆ ਗਿਆ ਹੈ। ਇਸ ਸ਼ੈੱਡ ਦੇ ਬਣਨ ਨਾਲ ਸਵਾਰੀਆਂ ਨੂੰ ਧੁੱਪ, ਮੀਂਹ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਪਾਸੇ ਇਕ ਪਾਣੀ ਦਾ ਕੂਲਰ ਵੀ ਜਲਦ ਲਗਾਇਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਵਲੋਂ ਵਿਧਾਇਕ ਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਕੌਂਸਲਰ ਬਲਜਿੰਦਰ ਸਿੰਘ ਗੋਲਾ, ਧਰਮਿੰਦਰ ਬਾੜਾ, ਮਨਜੀਤ ਸਿੱਧੂ, ਬਲਵਿੰਦਰ ਸਿੰਘ ਸਹੋਤਾ, ਹਰਵਿੰਦਰ ਪੰਡਰਾਲੀ, ਸਤਿੰਦਰ ਸਿੰਘ ਮਲਕਪੁਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਲੇ ਵੇਜ਼ ਸਕੂਲ ’ਚ ‘ਲੌਂਚਿੰਗ ਐਂਡ ਓਰੀਐਂਟੇਸ਼ਨ ਆਫ਼ ਸਰਬੱਤ ਏ.ਆਈ. ਇੰਨ ਪੰਜਾਬ’ ਇਵੈਂਟ ਕਰਵਾਇਆ ਅਗਲੀ ਖ਼ਬਰ ਡਿਵਾਈਨ ਲਾਈਟ ਸਕੂਲ ਵਿਚ ਰੈੱਡ ਕਰਾਸ ਸੁਸਾਇਟੀ ਨੇ ਕਰਵਾਇਆ ਜਾਦੂ ਦਾ ਸ਼ੋਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।