19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਿਰਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਨੇ ਕਰਵਾਈ ਪੰਜਵੀਂ ਫੁੱਟਬਾਲ ਲੀਗ

ਫ਼ਤਹਿਗੜ੍ਹ ਸਾਹਿਬ, 18 ਅਗਸਤ (ਬਲਜਿੰਦਰ ਸਿੰਘ)-ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਚ ਕਿਰਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਵਲੋਂ ਕਰਵਾਈ ਗਈ ਪੰਜਵੀਂ ਫੁੱਟਬਾਲ ਲੀਗ ਦਾ ਸਮਾਪਤੀ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਟੀਮਾਂ ਨੇ ਆਪਣੀ ਖੇਡ ਦੀ ਕਲਾ ਦਿਖਾਉਂਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ।

ਅਜੀਤ ਡੈਸਕ 19-08-2026
ਫ਼ਤਹਿਗੜ੍ਹ ਸਾਹਿਬ, 18 ਅਗਸਤ (ਬਲਜਿੰਦਰ ਸਿੰਘ)-ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਚ ਕਿਰਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਵਲੋਂ ਕਰਵਾਈ ਗਈ ਪੰਜਵੀਂ ਫੁੱਟਬਾਲ ਲੀਗ ਦਾ ਸਮਾਪਤੀ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਟੀਮਾਂ ਨੇ ਆਪਣੀ ਖੇਡ ਦੀ ਕਲਾ ਦਿਖਾਉਂਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਪਤੀ ਸਮਾਰੋਹ ਦੌਰਾਨ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਅਕੈਡਮੀ ਦੇ ਸਰਪ੍ਰਸਤ ਤੇ ਸੀਨੀਅਰ ਅਕਾਲੀ ਆਗੂ ਅਮਰਇੰਦਰ ਸਿੰਘ ਲਿਬੜਾ ਨੇ ਟਰਾਫ਼ੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਮੈਚਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸੀ.ਫ. ਏ ਚੰਡੀਗੜ੍ਹ ਦੀ ਟੀਮ ਨੇ ਅੰਡਰ 15 ਵਿਚ ਪਹਿਲਾ, ਐਨ. ਸੀ. ਆਰ ਅੰਬਾਲਾ ਨੇ ਦੂਜਾ ਤੇ ਕਰਨਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 13 ਵਿਚ ਚੰਡੀਗੜ੍ਹ ਫੁੱਟਬਾਲ ਅਕੈਡਮੀ, ਦਸਮੇਸ਼ ਫੁੱਟਬਾਲ ਅਕੈਡਮੀ ਤੇ ਚੀਤਾ ਫੁੱਟਬਾਲ ਕਲੱਬ ਮੋਹਾਲੀ ਦੀ ਟੀਮ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 11 ਵਿਚ ਫੁੱਟਬਾਲ ਕਲੱਬ ਕਰਨਾਲ ਨੇ ਪਹਿਲਾ, ਪਾਵਨ ਫੁੱਟਬਾਲ ਅਕੈਡਮੀ ਚੰਡੀਗੜ੍ਹ ਨੇ ਦੂਜਾ ਅਤੇ ਐਨ. ਸੀ. ਆਰ ਅੰਬਾਲਾ ਨੇ ਤੀਜਾ ਸਥਾਨ, ਅੰਡਰ 9 ਵਿਚ ਐਨ. ਸੀ. ਆਰ ਅੰਬਾਲਾ, ਪਵਨ ਫੁੱਟਬਾਲ ਅਕੈਡਮੀ ਚੰਡੀਗੜ੍ਹ ਤੇ ਬਦਨਪੁਰ ਫੁੱਟਬਾਲ ਅਕੈਡਮੀ ਮੋਹਾਲੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 7 ਵਿਚ ਐਨ. ਸੀ. ਆਰ ਨੇ ਪਹਿਲਾ, ਸਹਿਬਪੁਰਾ ਫੁੱਟਬਾਲ ਕਲੱਬ ਖੰਨਾ ਨੇ ਦੂਜਾ, ਗੋਲਡਨ ਹਾਕ ਸਕੂਲ ਸਰਹਿੰਦ ਦੀ ਟੀਮ ਤੀਜੇ ਸਥਾਨ ’ਤੇ ਰਹੀ। ਟੂਰਨਾਮੈਂਟ ਵਿਚ ਕੁੱਲ 60 ਟੀਮਾਂ ਨੇ ਭਾਗ ਲਿਆ ਅਤੇ 300 ਮੈਚ ਖੇਡ ਗਏ। ਇਸ ਮੌਕੇ ਮਨੀ ਮੌਦਗਿਲ ਪੰਜਾਬੀ ਗਾਇਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੋਚ ਸਤਵੀਰ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ ਵਿਚ ਲਿਆ ਕੇ ਵੱਖ-ਵੱਖ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਉਹ ਜਿਸਮਾਨੀ ਤੌਰ ਤੇ ਮਜ਼ਬੂਤ ਬਣ ਕੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਸਕਣ। ਇਸ ਮੌਕੇ ’ਤੇ ਡਾ. ਲਖਵਿੰਦਰ ਸਿੰਘ ਵਾਈਸ ਪ੍ਰਿੰਸੀਪਲ, ਡੀ. ਐਮ ਸਪੋਰਟਸ ਜਸਵੀਰ ਸਿੰਘ, ਸੱਜਣ ਸਿੰਘ, ਹੈੱਡ ਮਾਸਟਰ ਜਗਦੀਪ ਸਿੰਘ, ਜਸਵੀਰ ਸਿੰਘ ਜੇ. ਈ. ਓ, ਮਨਿੰਦਰਜੀਤ ਚੀਮਾ, ਹਰਿੰਦਰ ਕੁਮਾਰ, ਐਡਵੋਕੇਟ ਬਿਕਰਮ ਸਿੰਘ, ਥਾਣੇਦਾਰ ਨਿਰਮਲ ਸਿੰਘ, ਰਣਜੀਤ ਸਿੰਘ ਟੀ.ਟੀ.ਈ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਗੁਰਾਇਆ, ਕਰਮਜੀਤ ਸਿੰਘ ਢਿੱਲੋਂ, ਗੁਰਬਿਕਰਮ ਸਿੰਘ ਨਾਗਰਾ, ਸਤਨਾਮ ਸਿੰਘ ਸੱਤੀ, ਮਾਸਟਰ ਗੁਰਜੀਤ ਸਿੰਘ, ਰਾਕੇਸ਼ ਬਾਲੀ, ਅਮਰ ਸਿੰਘ ਤਲਾਣੀਆਂ, ਰਾਜੂ ਢੀਂਡਸਾ, ਭੋਲਾ, ਜਸਪਾਲ ਸਿੰਘ ਦਾਦੂ ਮਾਜਰਾ, ਨੰਬਰਦਾਰ ਸੁਰਜੀਤ ਸਿੰਘ ਚਨਾਰਥਲ ਵੀ ਹਾਜ਼ਰ ਸਨ। ਅਕੈਡਮੀ ਦੇ ਪ੍ਰਬੰਧਕਾਂ ਸਤਵੀਰ ਸਿੰਘ ਤੇ ਕਰਮਜੀਤ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ, ਕੋਚਾਂ, ਰੈਫ਼ਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ 326 ਸੰਸਦ ਮੈਂਬਰਾਂ ਤੇ 14 ਮੁੱਖ ਮੰਤਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ- ਟਿਵਾਣਾ ਅਗਲੀ ਖ਼ਬਰ ਇਸ਼ਤਿਹਾਰਬਾਜ਼ੀ ਰਾਹੀਂ ਵਿਕਾਸ ਦਾ ਪ੍ਰਚਾਰ ਕਰ ਰਹੀ ਹੈ ‘ਆਪ’ ਸਰਕਾਰ-ਕਾਕਾ ਰਣਦੀਪ ਸਿੰਘ ਨਾਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।