20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਇਸ਼ਤਿਹਾਰਬਾਜ਼ੀ ਰਾਹੀਂ ਵਿਕਾਸ ਦਾ ਪ੍ਰਚਾਰ ਕਰ ਰਹੀ ਹੈ ‘ਆਪ’ ਸਰਕਾਰ-ਕਾਕਾ ਰਣਦੀਪ ਸਿੰਘ ਨਾਭਾ

ਅਮਲੋਹ, 18 ਅਗਸਤ (ਅੰਮ੍ਰਿਤ ਸਿੰਘ ਸ਼ੇਰਗਿੱਲ)-ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਜ਼ਮੀਨੀ ਪੱਧਰ ’ਤੇ ਵਿਕਾਸ ਕਰਨ ਦੀ ਬਜਾਏ ਸਿਰਫ਼ ਇਸ਼ਤਿਹਾਰਬਾਜ਼ੀ ਰਾਹੀਂ ਵਿਕਾਸ ਦਾ ਪ੍ਰਚਾਰ ਕਰ ਰਹੀ ਹੈ, ਜਦੋਂਕਿ ਜ਼ਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਤੋਂ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਅੱਜ ਆਪਣੇ ਪਾਰਟੀ ਦਫ਼ਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 19-08-2026
ਅਮਲੋਹ, 18 ਅਗਸਤ (ਅੰਮ੍ਰਿਤ ਸਿੰਘ ਸ਼ੇਰਗਿੱਲ)-ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਜ਼ਮੀਨੀ ਪੱਧਰ ’ਤੇ ਵਿਕਾਸ ਕਰਨ ਦੀ ਬਜਾਏ ਸਿਰਫ਼ ਇਸ਼ਤਿਹਾਰਬਾਜ਼ੀ ਰਾਹੀਂ ਵਿਕਾਸ ਦਾ ਪ੍ਰਚਾਰ ਕਰ ਰਹੀ ਹੈ, ਜਦੋਂਕਿ ਜ਼ਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਤੋਂ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਅੱਜ ਆਪਣੇ ਪਾਰਟੀ ਦਫ਼ਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਣਦੀਪ ਸਿੰਘ ਨਾਭਾ ਨੇ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਸਮੇਂ ਕੱਢੀਆਂ ਜਾਣ ਵਾਲੀਆਂ ਝਾਕੀਆਂ ਵਿਚ ਪੰਜਾਬ ਦੇ ਵਿਕਾਸ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਜਾਣਾ ਚਾਹੀਦਾ ਸੀ ਪਰ ਇਨ੍ਹਾਂ ਝਾਕੀਆਂ ਵਿਚ ਵੀ ਸਰਕਾਰ ਵਲੋਂ ਆਪਣੀ ਮਸ਼ਹੂਰੀ ਲਈ ਸਰਕਾਰੀ ਮੁਲਾਜ਼ਮਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੋਂ ਗੋਡਿਆਂ ਦੇ ਅਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਦੀ ਨਕਲ ਕਰਵਾਉਣਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਦਰਸਾਉਣ ਦੀ ਬਜਾਏ ਉਸ ਦੀ ਹਾਸੋਹੀਣੀ ਸਥਿਤੀ ਨੂੰ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਝਾਕੀਆਂ ਅਤੇ ਇਖ਼ਤਿਆਰਾਂ ਵਿਚ ਆਪਣੀ ਮਸ਼ਹੂਰੀ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਜਗਬੀਰ ਸਿੰਘ ਸਲਾਣਾ ਬਲਾਕ ਪ੍ਰਧਾਨ, ਰਕੇਸ਼ ਕੁਮਾਰ ਗੋਗੀ, ਲੱਕੀ ਸ਼ਰਮਾ ਰੁੜਕੀ, ਜਗਦੀਪ ਸਿੰਘ ਜੱਗੀ ਜਲਾਲਪੁਰ, ਨਿਰਮਲਜੀਤ ਸਿੰਘ ਨਿੰਮ, ਲਵਪ੍ਰੀਤ ਸਿੰਘ ਕਾਹਨਪੁਰਾ, ਸਰਬਜੀਤ ਸਿੰਘ ਮੀਆਂਪੁਰ ਅਤੇ ਜੱਗਾ ਸਮਸ਼ਪੁਰ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਕਿਰਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਨੇ ਕਰਵਾਈ ਪੰਜਵੀਂ ਫੁੱਟਬਾਲ ਲੀਗ ਅਗਲੀ ਖ਼ਬਰ ‘ ਆਪ’ ਸਰਕਾਰ ਦੀਆਂ ਝੂਠੀਆਂ ਗਾਰੰਟੀਆਂ ਤੇ ਝੂਠੇ ਦਾਅਵਿਆਂ ਖ਼ਿਲਾਫ਼ ਯੂਥ ਅਕਾਲੀ ਦਲ ਨੇ ਕੀਤੀ ਲਾਮਬੰਦੀ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।