15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕਰਨਦੀਪ ਸਿੰਘ ਨੇ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ

ਸਮਾਣਾ, 14 ਅਗਸਤ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਦੇ ਐਮ. ਏ.

ਅਜੀਤ ਡੈਸਕ 15-08-2026
ਸਮਾਣਾ, 14 ਅਗਸਤ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਦੇ ਐਮ. ਏ. ਇਤਿਹਾਸ ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸਮੈਸਟਰ ਪ੍ਰੀਖਿਆਵਾਂ ਵਿਚੋਂ ਅਵੱਲ ਸਥਾਨ ਹਾਸਿਲ ਕਰਦੇ ਆ ਰਹੇ ਹਨ। ਇਸ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਮ. ਏ. ਇਤਿਹਾਸ ਭਾਗ ਦੂਜਾ ਸਮੈਸਟਰ ਚੌਥਾ ਪ੍ਰੀਖਿਆਵਾਂ ਮਈ-2026 ਦੇ ਘੋਸ਼ਿਤ ਕੀਤੇ ਗਏ ਨਤੀਜੇ ਵਿਚ ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀ ਕਰਨਦੀਪ ਸਿੰਘ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਉਕਤ ਕਲਾਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਵੀ 90 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ। ਵਿਦਿਆਰਥੀਆਂ ਦੀਆਂ ਇਨਾਂ ਸ਼ਾਨਦਾਰ ਪ੍ਰਾਪਤੀਆਂ ਤੇ ਕਾਲਜ ਪਿ੍ਸੀਪਲ ਡਾ. ਹਰਕੀਰਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਉਨਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਜਿਸਟਰਾਰ ਪ੍ਰੀਖਿਆਵਾਂ ਡਾ. ਗੁਰਜਿੰਦਰ ਸਿੰਘ ਨਾਗੀ, ਇਤਿਹਾਸ ਵਿਭਾਗ ਤੋਂ ਡਾ. ਸ਼ੇਰ ਸਿੰਘ, ਡਾ. ਗੁਰਧਿਆਨ ਸਿੰਘ, ਪੋ੍ਰ. ਰਮਨਦੀਪ ਕੌਰ ਅਤੇ ਪ੍ਰੋ. ਅਮਨਦੀਪ ਕੌਰ ਨੇ ਵਿਦਿਆਰਥੀਆਂ ਦੀਆਂ ਇਨਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਚੈਸ ਮੁਕਾਬਲਿਆ ਵਿਚ ਬਾਬਾ ਫ਼ਰੀਦ ਸਕੂਲ ਤੁਰਖੇੜੀ ਦੇ ਲੜਕਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।