11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਲਾਇਨਜ਼ ਕਲੱਬ ਨੇ ਭਾਦਸੋਂ ਬੀੜ ’ਚ ਪਸ਼ੂ ਸੇਵਾ ਪ੍ਰਾਜੈਕਟ ਤਹਿਤ ਕੀਤੀ ਸੇਵਾ

ਮੰਡੀ ਗੋਬਿੰਦਗੜ੍ਹ, 10 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321-ਐਫ ਦੀ ਅਗਵਾਈ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਭਾਦਸੋਂ ਬੀੜ ਵਿਖੇ ਪਸ਼ੂ ਸੇਵਾ ਪ੍ਰਾਜੈਕਟ ਕਰਵਾਇਆ। ਇਸ ਸੇਵਾ ਕਾਰਜ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਨੇ ਕੀਤੀ।

ਅਜੀਤ ਡੈਸਕ 11-08-2026
ਮੰਡੀ ਗੋਬਿੰਦਗੜ੍ਹ, 10 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321-ਐਫ ਦੀ ਅਗਵਾਈ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਭਾਦਸੋਂ ਬੀੜ ਵਿਖੇ ਪਸ਼ੂ ਸੇਵਾ ਪ੍ਰਾਜੈਕਟ ਕਰਵਾਇਆ। ਇਸ ਸੇਵਾ ਕਾਰਜ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਸੰਚਿਤ ਸਿੰਗਲਾ ਨੇ ਕੀਤੀ। ਇਸ ਦੌਰਾਨ ਕਲੱਬ ਮੈਂਬਰਾਂ ਵਲੋਂ ਭਾਦਸੋਂ ਬੀੜ ਵਿਚ ਗਾਵਾਂ, ਬਾਂਦਰਾਂ, ਨੀਲ ਗਊਆਂ ਤੇ ਹੋਰ ਜੰਗਲੀ ਜੀਵਾਂ ਨੂੰ ਖ਼ੁਰਾਕ ਮੁਹੱਈਆ ਕਰਵਾਈ ਗਈ। ਇਸ ਮੌਕੇ ਸੰਚਿਤ ਸਿੰਗਲਾ ਨੇ ਕਿਹਾ ਕਿ ਪਸ਼ੂ-ਪੰਛੀਆਂ ਤੇ ਹੋਰ ਜੀਵਾਂ ਪ੍ਰਤੀ ਦਇਆ ਤੇ ਸੰਵੇਦਨਸ਼ੀਲਤਾ ਸਮਾਜ ਵਿਚ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਸੇਵਾ ਕਾਰਜ ਵਿਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰਾਜੈਕਟ ਕੋਆਰਡੀਨੇਟਰ ਸਾਬਕਾ ਪ੍ਰਧਾਨ ਅਨਿਤ ਮਿੱਤਲ ਸਨ, ਜਦਕਿ ਇਸ ਪ੍ਰਾਜੈਕਟ ਨੂੰ ਸੰਜੀਵ ਸ਼ਰਮਾ ਵਲੋਂ ਸਪਾਂਸਰ ਕੀਤਾ। ਇਸ ਮੌਕੇ ਸਕੱਤਰ ਓ. ਪੀ. ਵਰਮਾ, ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ, ਪੀ. ਆਰ. ਓ. ਸੁਰਿੰਦਰ ਗਰਗ, ਦਿਨੇਸ਼ ਸਿੰਘ, ਸੁਮਿਤ ਗਰਗ, ਕਮਲ ਗੁਪਤਾ, ਕਮਲ ਸਿੰਘੀ, ਜਤਿੰਦਰ ਅਰੋੜਾ, ਆਈ. ਪੀ. ਐਸ. ਕੋਛੜ, ਚੰਦਰ ਸ਼ੇਖਰ, ਅੰਕੁਰ ਕੌਸ਼ਲ, ਵਿਕਾਸ ਗਰਗ, ਅਨਿਲ ਕੁਮਾਰ, ਕਰਨ ਸੈਣੀ, ਸਵਿਤਾ ਰਾਣੀ, ਕੋਮਲ ਸ਼ਰਮਾ, ਤਾਨੀਆ ਸ਼ਰਮਾ ਤੇ ਡਿੰਪੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕਰਨਾ ਸ਼ਲਾਘਾਯੋਗ-ਰਸ਼ਪਿੰਦਰ ਸਿੰਘ ਰਾਜਾ ਅਗਲੀ ਖ਼ਬਰ ਬਰੌਂਗਾ ਜ਼ੇਰ ਤੇ ਬਰੌਂਗਾ ਬੁਲੰਦ ਦੇ 2 ਦਰਜਨ ਪਰਿਵਾਰ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।