08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ੍ਰੀ ਬਾਲਾ ਜੀ ਸ਼ਿਆਮ ਪਰਿਵਾਰ ਵਲੋਂ ਪਹਿਲਾ ਮੁਫ਼ਤ ਮੈਡੀਕਲ ਕੈਂਪ ਆਯੋਜਿਤ

ਬਸੀ ਪਠਾਣਾਂ, 7 ਅਗਸਤ (ਰਾਜਿੰਦਰ ਸ਼ਰਮਾ)-ਸ੍ਰੀ ਬਾਲਾ ਜੀ ਸ਼ਿਆਮ ਪਰਿਵਾਰ ਵਲੋਂ ਸੰਸਥਾ ਪ੍ਰਧਾਨ ਰਾਜੇਸ਼ ਮਿੱਤਲ ਦੀ ਪ੍ਰਧਾਨਗੀ ਹੇਠ ਅਰਦਾਸ ਹਸਪਤਾਲ ਦੇ ਸਹਿਯੋਗ ਨਾਲ ਪਹਿਲਾ ਮੁਫ਼ਤ ਮੈਡੀਕਲ ਕੈਂਪ ਡੇਰਾ ਸਵਾਮੀ ਨਾਰਾਇਣ ਪੁਰੀ ਦੇਵੀ ਮੰਦਰ ਵਿਖੇ ਆਯੋਜਿਤ ਕੀਤਾ। ਕੈਂਪ ’ਚ ਗੋਲਡ ਮੈਡਲਿਸਟ ਵਰਲਡ ਕੱਪ ਹਾਕੀ ਖਿਡਾਰੀ ਇੰਦਰਜੀਤ ਸਿੰਘ ਦੀਵਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸ੍ਰੀ ਬਾਲਾ ਜੀ ਸ਼ਿਆਮ ਪਰਿਵਾਰ ਦੇ ਅਹੁਦੇਦਾਰ ਮੈਡੀਕਲ ਕੈਂਪ ’ਚ ਪਹੁੰਚੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਦੀਵਾਨਾ ਨੂੰ ਸਨਮਾਨਿਤ ਕਰਦੇ ਹੋਏ, ਨਾਲ ਹੋਰ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 08-08-2026
ਬਸੀ ਪਠਾਣਾਂ, 7 ਅਗਸਤ (ਰਾਜਿੰਦਰ ਸ਼ਰਮਾ)-ਸ੍ਰੀ ਬਾਲਾ ਜੀ ਸ਼ਿਆਮ ਪਰਿਵਾਰ ਵਲੋਂ ਸੰਸਥਾ ਪ੍ਰਧਾਨ ਰਾਜੇਸ਼ ਮਿੱਤਲ ਦੀ ਪ੍ਰਧਾਨਗੀ ਹੇਠ ਅਰਦਾਸ ਹਸਪਤਾਲ ਦੇ ਸਹਿਯੋਗ ਨਾਲ ਪਹਿਲਾ ਮੁਫ਼ਤ ਮੈਡੀਕਲ ਕੈਂਪ ਡੇਰਾ ਸਵਾਮੀ ਨਾਰਾਇਣ ਪੁਰੀ ਦੇਵੀ ਮੰਦਰ ਵਿਖੇ ਆਯੋਜਿਤ ਕੀਤਾ। ਕੈਂਪ ’ਚ ਗੋਲਡ ਮੈਡਲਿਸਟ ਵਰਲਡ ਕੱਪ ਹਾਕੀ ਖਿਡਾਰੀ ਇੰਦਰਜੀਤ ਸਿੰਘ ਦੀਵਾਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ’ਚ ਅਰਦਾਸ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ 102 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਸਲਾਹ ਦਿੰਦੇ ਹੋਏ ਵੱਖ-ਵੱਖ ਬਿਮਾਰੀਆਂ ਸੰਬੰਧੀ ਜਾਗਰੂਕ ਵੀ ਕੀਤਾ। ਮੁੱਖ ਮਹਿਮਾਨ ਇੰਦਰਜੀਤ ਸਿੰਘ ਦੀਵਾਨਾ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਸਮਾਜ ਦੇ ਹਰ ਵਰਗ ਤੱਕ ਸਿਹਤ ਸੇਵਾਵਾਂ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕੈਂਪ ਦੇ ਪ੍ਰਬੰਧਕਾਂ, ਡਾਕਟਰਾਂ ਤੇ ਸਮੂਹ ਸਟਾਫ਼ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਅਜਿਹੇ ਕਾਰਜ ਜਾਰੀ ਰਹਿਣੇ ਚਾਹੀਦੇ ਹਨ। ਸੰਸਥਾ ਵਲੋਂ ਕੈਂਪ ’ਚ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸ੍ਰੀ ਬਾਲਾ ਜੀ ਸ਼ਿਆਮ ਪਰਿਵਾਰ ਦੇ ਪ੍ਰਧਾਨ ਰਾਜੇਸ਼ ਮਿੱਤਲ ਨੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਦੀਵਾਨਾ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ’ਚ ਵੀ ਅਜਿਹੇ ਮੈਡੀਕਲ ਕੈਂਪ ਲਗਾਏ ਜਾਣਗੇ, ਉਨ੍ਹਾਂ ਅਰਦਾਸ ਹਸਪਤਾਲ ਦੀ ਸਮੁੱਚੀ ਟੀਮ ਦਾ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਡੇਰਾ ਸਵਾਮੀ ਨਾਰਾਇਣ ਪੁਰੀ ਦੇਵੀ ਮੰਦਰ ਦੇ ਗੱਦੀ ਨਸ਼ੀਨ ਮਹੰਤ ਵੈਸਾਖਪੁਰੀ ਜੀ, ਰਾਜਨ ਸਿਆਲ, ਨਰੇਸ਼ ਕੁਮਾਰ, ਨਵਨੀਤ ਗੁਪਤਾ, ਗੋਲਡੀ ਗੁਰਾਨੀ, ਰਾਕੇਸ਼ ਕੁਮਾਰ, ਪਰਵੀਨ ਕੁਮਾਰ, ਦੀਪਕ ਮਿੱਤਲ, ਮਨੋਜ ਕੁਮਾਰ, ਸਾਹਿਲ ਕੁਮਾਰ, ਅਮਿਤ ਅਰੋੜਾ, ਦਿਨੇਸ਼ ਕੁਮਾਰ, ਵਿੱਕੀ ਮਿੱਤਲ, ਸੂਰਜ ਸ਼ਾਹ ਸਮੇਤ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਪੋਲਾ ਵਿਖੇ ਮਦਰ ਵਰਕਸ਼ਾਪ ਤੇ ਤੀਆਂ ਦਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮਹੀਨਾਵਾਰ ਮੀਟਿੰਗ ’ਚ ਨੰਬਰਦਾਰਾਂ ਨੇ ਪੰਜਾਬ ਸਰਕਾਰ ਤੋਂ ਵਾਅਦੇ ਪੂਰੇ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।