13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸ੍ਰੀ ਹੇਮਕੁੰਟ ਸਾਹਿਬ ਅਤੇ ਕੇਦਾਰਨਾਥ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਸਮੱਗਰੀ ਭੇਜੀ

ਸ੍ਰੀ ਹੇਮਕੁੰਟ ਸਾਹਿਬ ਅਤੇ ਕੇਦਾਰਨਾਥ ਯਾਤਰਾ ਮਾਰਗਾਂ 'ਤੇ ਲੱਗਣ ਵਾਲੇ ਲੰਗਰਾਂ ਲਈ ਰਾਸ਼ਨ ਅਮਲੋਹ ਤੋਂ ਭੇਜਦੇ ਹੋਏ ਸੇਵਾਦਾਰ ਅਤੇ ਸਮਾਜ ਸੇਵੀ | ਅਜੀਤ ਤਸਵੀਰ <br/> 25-05-2026
ਅਮਲੋਹ, 24 ਮਈ (ਕੇਵਲ ਸਿੰਘ)-ਸਵਾਮੀ ਕਿ੍ਸ਼ਨਾ ਨੰਦ ਜੀ ਬੀਨੇਆਲ ਕੁਟੀਆ ਹੁਸ਼ਿਆਰਪੁਰ ਪ੍ਰਧਾਨ ਗਊ ਮਿਸ਼ਨ ਦੀ ਅਗਵਾਈ ਹੇਠ ਬਾਬਾ ਸੁੱਧ ਸਿੰਘ ਮੁੱਖ ਸੇਵਾਦਾਰ ਸ੍ਰੀ ਮਾਛੀਵਾੜਾ ਸਾਹਿਬ (ਲੰਗਰਾਂ ਵਾਲੇ), ਬਾਬਾ ਦਵਿੰਦਰ ਕੋੜਾ ਪ੍ਰਧਾਨ ਸ੍ਰੀ ਸੀਤਲਾ ਮਾਤਾ ਮੰਦਿਰ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਸਾਲ ਰਿਸ਼ੀ ਕੇਸ਼ ਤੋਂ 65 ਕਿੱਲੋਮੀਟਰ ਅੱਗੇ ਪਿੰਡ ਵਿਸ਼ੈਲੀਖਾਨ (ਉਤਰਾ ਖੰਡ) ਵਿਖੇ ਲਗਾਏ ਜਾਂਦੇ ਲੰਗਰ ਲਈ ਅਮਲੋਹ ਤੋਂ ਇਕ ਲੰਗਰ ਦੇ ਰਾਸ਼ਨ ਦੀ ਗੱਡੀ ਮਾਨਵ ਭਲਾਈ ਮੰਚ ਅਮਲੋਹ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ ਅਤੇ ਸਹਿਯੋਗ ਕਰਨ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਲੰਗਰ ਦੀ ਸੇਵਾ ਨੂੰ ਉੱਤਮ ਸੇਵਾ ਦੱਸਿਆ ਹੈ ਜੋ ਕਿਸਮਤ ਨਾਲ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਅਤੇ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰਾਂ ਦੀ ਸੇਵਾ ਚੱਲਦੀ ਹੈ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਮਿੱਤਲ, ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਡਾ. ਪ੍ਰਵੀਨ ਕੁਮਾਰ, ਹਿਮਾਂਕ ਮਿੱਤਲ, ਜਗਦੀਸ਼ ਚੰਦ ਵਰਮਾ, ਸੁਬੋਧ ਧੀਰ, ਅਜੇ ਲੁਟਾਵਾ, ਜਥੇਦਾਰ ਸਤਵੰਤ ਸਿੰਘ, ਭਾਈ ਸਰਬਜੀਤ ਸਿੰਘ, ਜਥੇਦਾਰ ਹਰਜਿੰਦਰ ਸਿੰਘ, ਨੈਬੀ ਨਾਗਪਾਲ, ਵਿਪਨ ਕੁਮਾਰ, ਕਿ੍ਸ਼ਨ ਲਾਲ ਅਰੋੜਾ ਅਤੇ ਰਛਪਾਲ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਨੇ ਵਾਰਡ ਨੰ. 9 ਤੋਂ ਕਾਂਗਰਸ ਪਾਰਟੀ ਦੀ ਮੋਨਿਕਾ ਗਿੱਲ ਨੂੰ ਦਿੱਤਾ ਭਰਵਾਂ ਸਮਰਥਨ ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਗਊਸ਼ਾਲਾ 'ਚ ਕੜ੍ਹੀ ਚੌਲਾਂ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।