12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਂਗਰਸ ਪਾਰਟੀ ਦੀ ਵੱਧ ਰਹੀ ਲੋਕਪਿ੍ਯਤਾ ਤੋਂ 'ਆਪ' ਸਰਕਾਰ ਘਬਰਾਈ-ਰਣਦੀਪ ਸਿੰਘ ਨਾਭਾ

ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਦੇ ਅਮਲੋਹ ਵਿਖੇ ਕਾਗ਼ਜ਼ ਦਾਖਲ ਕਰਵਾਉਣ ਤੋਂ ਪਹਿਲਾਂ ਸਮਰਥਕਾਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਨਾਲ ਪ੍ਰਧਾਨ ਜਗਬੀਰ ਸਲਾਣਾ, ਸੰਜੀਵ ਦੱਤਾ ਅਤੇ ਲੀਡਰਸ਼ਿਪ | ਤਸਵੀਰ: ਕੇਵਲ ਸਿੰਘ <br/> 17-05-2026
ਅਮਲੋਹ, 16 ਮਈ (ਕੇਵਲ ਸਿੰਘ)-ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਵਲੋਂ ਅੱਜ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਇਸ ਮੌਕੇ ਸ. ਨਾਭਾ ਨੇ ਦੋਸ਼ ਲਗਾਇਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ 'ਆਪ' ਸਰਕਾਰ ਦੀ ਨੀਅਤ ਸਾਫ਼ ਨਹੀਂ ਦਿੱਖ ਰਹੀ, ਕਿਉਂਕਿ ਆਏ ਦਿਨ ਵੋਟਰ ਸੂਚੀਆਂ ਵਿਚ ਫੇਰਬਦਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵੱਧ ਰਹੀ ਲੋਕਪਿ੍ਯਤਾ ਤੋਂ ਸਰਕਾਰ ਘਬਰਾਈ ਹੋਈ ਹੈ ਅਤੇ ਇਸੇ ਕਰਕੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਨ ਵਰਗੀਆਂ ਕਾਰਵਾਈਆਂ ਵੀ ਕੀਤੀਆਂ ਜਾ ਸਕਦੀਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਵਿਚ ਨਿਰਪੱਖ ਚੋਣਾਂ ਹੋਣ ਤਾਂ ਸੂਬੇ ਵਿਚੋਂ ਮੌਜੂਦਾ ਸਰਕਾਰ ਦਾ ਸਫ਼ਾਇਆ ਹੋ ਜਾਵੇਗਾ | ਉਨ੍ਹਾਂ ਕਿਹਾ ਕਿ TਬਦਲਾਅU ਦੇ ਨਾਅਰੇ ਨਾਲ ਬਣੀ ਸਰਕਾਰ ਤੋਂ ਹੁਣ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ | ਇਮਾਨਦਾਰੀ ਦੀ ਗੱਲ ਕਰਨ ਵਾਲੀ ਇਸ ਪਾਰਟੀ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਦੁਖੀ ਅਤੇ ਨਿਰਾਸ਼ ਹਨ | ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਨਾਲ ਵੀ ਸਰਕਾਰ ਦੀ ਮਨਸ਼ਾ ਸਪਸ਼ਟ ਹੋ ਜਾਂਦੀ ਹੈ | ਇਸ ਮੌਕੇ ਬੀਬਾ ਬਹਿਸ਼ਤਾ ਸਿੰਘ, ਬਲਾਕ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਹੈਪੀ ਪਜਨੀ, ਡਾ. ਕਰਨੈਲ ਸਿੰਘ, ਅਰਵਿੰਦ ਸਿੰਗਲਾ, ਕੌਂਸਲਰ ਪੂਨਮ ਜਿੰਦਲ, ਰਾਜਿੰਦਰ ਸਿੰਘ ਬਿੱਟੂ, ਐਡਵੋਕੇਟ ਯਾਦਵਿੰਦਰਪਾਲ ਸਿੰਘ, ਬਲਵੀਰ ਸਿੰਘ ਮਿੰਟੂ, ਰਣਜੀਤ ਸਿੰਘ, ਗੁਰਬਚਨ ਸਿੰਘ ਕਾਹਨਪੁਰਾ, ਗੁਰਪ੍ਰੀਤ ਸਿੰਘ ਗਰੇਵਾਲ, ਗਗਨਦੀਪ ਓਪਲ, ਰਣਜੀਤ ਸਿੰਘ ਕੋਟਲੀ, ਰਾਜਵਿੰਦਰ ਸਿੰਘ ਘੁਟੀਂਡ, ਐਡ. ਤੇਜਿੰਦਰ ਸਿੰਘ ਸਲਾਣਾ, ਅਮਨ ਸਿੰਘ ਲਾਡਪੁਰ, ਰਣਧੀਰ ਸਿੰਘ ਬਾਗੜੀਆ, ਸ਼ਿਵ ਕੁਮਾਰ ਗਰਗ, ਹਰਵਿੰਦਰ ਸਿੰਘ ਧੂੰਮੀ, ਜੱਗੀ ਬੜੈਚਾਂ, ਹਰਨੈਲ ਸਿੰਘ ਰਾਮਗੜ੍ਹ, ਰਾਕੇਸ਼ ਕੁਮਾਰ ਗੋਗੀ, ਸ਼ਮਸ਼ੇਰ ਸਿੰਘ ਅੰਨੀਆਂ, ਜਗਰੂਪ ਸਿੰਘ ਸਲਾਣੀ, ਰੂਪ ਸਿੰਘ, ਲਵਪ੍ਰੀਤ ਸਿੰਘ ਕਾਹਨਪੁਰਾ, ਪੀ.ਏ. ਮਨਪ੍ਰੀਤ ਸਿੰਘ ਮਿੰਟਾ, ਪਾਰਟੀ ਆਗੂ ਤੇ ਵਰਕਰ ਵੱਡੀ ਗਿਣਤੀ ਮੌਜੂਦ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਭੁੱਟਾ ਦੀ ਅਗਵਾਈ ਹੇਠ ਨਾਮਜ਼ਦਗੀ ਕਾਗ਼ਜ਼ ਕੀਤੇ ਦਾਖਲ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ 'ਆਪ' ਦੇ ਉਮੀਦਵਾਰ ਵੱਡੀਆਂ ਜਿੱਤਾਂ ਦਰਜ ਕਰਨਗੇ-ਚੇਅਰਮੈਨ ਸਲਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।