05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਨਾ ਦੇਣਾ ਉਨ੍ਹਾਂ ਨਾਲ ਵੱਡੀ ਬੇਇਨਸਾਫ਼ੀ-ਡਾ. ਚੌਹਾਨ

ਅਜੀਤ ਡੈਸਕ 08-05-2026
ਖਮਾਣੋਂ, 7 ਮਈ (ਜੋਗਿੰਦਰ ਪਾਲ)-ਡਾ. ਨਰੇਸ਼ ਚੌਹਾਨ ਸਾਬਕਾ ਐਸ.ਐਮ.ਓ. ਅਤੇ ਕਾਂਗਰਸੀ ਆਗੂ ਨੇ ਪੰਜਾਬ ਦੇ ਲਗਪਗ 2.50 ਲੱਖ ਪੈਨਸ਼ਨਰਾਂ ਦੀ ਮਈ ਮਹੀਨੇ ਵਿਚ ਪੈਨਸ਼ਨ ਨਾ ਦੇਣ 'ਤੇ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਨਾ ਦੇਣਾ ਉਨ੍ਹਾਂ ਨਾਲ ਵੱਡੀ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਫ਼ੈਸਲੇ ਮੁਤਾਬਿਕ ਮੁਲਾਜ਼ਮਾਂ ਦਾ ਡੀ.ਏ. 30 ਜੂਨ ਤੱਕ ਦੇਣ ਦਾ ਆਦੇਸ਼ ਹੋਇਆ ਹੈ ਅਤੇ ਹੁਣ ਤੱਕ ਸਰਕਾਰ ਤਕਰੀਬਨ 14 ਹਜ਼ਾਰ ਕਰੋੜ ਦਾ ਡੀ.ਏ. ਕਲੀਅਰ ਕਰ ਚੁੱਕੀ ਹੈ | ਪੰਜਾਬ ਵਿਚ ਤਕਰੀਬਨ 35 ਹਜ਼ਾਰ ਪੈਨਸ਼ਨਰ ਪਿਛਲੇ 10 ਸਾਲਾਂ ਤੋਂ ਆਪਣੇ ਡੀ.ਏ. ਦੀ ਉਡੀਕ ਵਿਚ ਬਿਨਾਂ ਮਿਲੇ ਆਪਣੀ ਜਾਨ ਗਵਾ ਚੁੱਕੇ ਹਨ | ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਸਰਕਾਰ ਆਪਣੀ ਇਸ਼ਤਿਹਾਰਬਾਜ਼ੀਆਂ 'ਤੇ ਪੰਜਾਬ ਦਾ ਪੈਸਾ ਬਰਬਾਦ ਕਰ ਰਹੀ ਹੈ ਇਸ ਲਈ ਇਸ ਵਾਰ ਮੁਲਾਜ਼ਮਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਉਹ ਸਰਕਾਰ ਦੇ ਕਰਮਚਾਰੀ ਵਿਰੋਧੀ ਰਵੱਈਏ ਦਾ ਜਵਾਬ ਦਿੰਦੇ ਹੋਏ 'ਆਪ' ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਚਲਦਾ ਕਰ ਦੇਣਗੇ | ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਦੀ ਪੈਨਸ਼ਨ ਬੈਂਕ ਖਾਤਿਆਂ ਵਿਚ ਪਾਈ ਜਾਵੇ ਤਾਂ ਜੋ ਪੈਨਸ਼ਨਰ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਸਕਣ |
ਪਿਛਲੀ ਖ਼ਬਰ ਥਾਣਾ ਅਮਲੋਹ ਦੇ ਨਵੇਂ ਮੁਖੀ ਤਰਨਜੀਤ ਸਿੰਘ ਦਾ ਸਰਪੰਚ ਲੱਖਾ ਦੀਵਾ ਨੇ ਕੀਤਾ ਸਵਾਗਤ ਅਗਲੀ ਖ਼ਬਰ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਪੱਤਰਕਾਰ ਰਾਜੇਸ਼ ਸ਼ਰਮਾ ਨਾਲ ਦੁੱਖ ਕੀਤਾ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।