11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਰਲਡ ਯੂਨੀਵਰਸਿਟੀ ਵਲੋਂ ਅਕਾਦਮਿਕ ਸੈਸ਼ਨ 2026-27 ਲਈ ਪ੍ਰੋਸਪੈਕਟਸ ਜਾਰੀ

ਅਜੀਤ ਡੈਸਕ 15-04-2026
ਫ਼ਤਹਿਗੜ੍ਹ ਸਾਹਿਬ, 14 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਲੋਂ ਅਕਾਦਮਿਕ ਸੈਸ਼ਨ 2026-27 ਲਈ ਪ੍ਰੋਸਪੈਕਟਸ ਅਧਿਕਾਰਿਤ ਤੌਰ 'ਤੇ ਜਾਰੀ ਕੀਤਾ ਗਿਆ | ਇਹ ਪ੍ਰੋਸਪੈਕਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਪਰਿਤਪਾਲ ਸਿੰਘ, ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ, ਪ੍ਰੋ. ਤੇਜਬੀਰ ਸਿੰਘ ਰਜਿਸਟਰਾਰ, ਪ੍ਰੋ. ਨਵਦੀਪ ਕੌਰ ਡੀਨ ਰਿਸਰਚ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਅਤੇ ਡਾ. ਰਾਹੁਲ ਬਦਰੂ ਕਨਵੀਨਰ, ਦਾਖ਼ਲਾ ਸੈੱਲ ਦੁਆਰਾ ਜਾਰੀ ਕੀਤਾ ਗਿਆ | ਇਸ ਮੌਕੇ 'ਤੇ ਫੈਕਲਟੀ ਮੈਂਬਰਾਂ ਡਾ. ਰਿਚਾ ਬਰਾੜ ਅਤੇ ਡਾ. ਦੀਪਕ ਕੁਮਾਰ ਵੀ ਹਾਜ਼ਰ ਸਨ | ਇਹ ਪ੍ਰੋਸਪੈਕਟਸ ਇਕ ਵਿਸਥਾਰਤ ਅਕਾਦਮਿਕ ਮਾਰਗਦਰਸ਼ਕ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ, ਜੋ ਡਿਜੀਟਲ ਅਤੇ ਪਿ੍ੰਟ ਦੋਵੇਂ ਰੂਪਾਂ ਵਿਚ ਉਪਲੱਬਧ ਹੈ | ਇਸ ਵਿਚ ਅੰਡਰ ਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਡਾਕਟੋਰਲ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ, ਜੋ ਕਿ ਖੇਤੀਬਾੜੀ, ਬੇਸਿਕ ਸਾਇੰਸਜ਼, ਇੰਜੀਨੀਅਰਿੰਗ, ਕਾਨੂੰਨ, ਕਾਮਰਸ ਤੇ ਮੈਨੇਜਮੈਂਟ, ਮਾਨਵਿਕ ਵਿਦਿਆਵਾਂ, ਭਾਸ਼ਾਵਾਂ, ਸਿੱਖਿਆ ਅਤੇ ਧਾਰਮਿਕ ਅਧਿਐਨ ਵਰਗੀਆਂ ਵੱਖ-ਵੱਖ ਫੈਕਲਟੀਆਂ ਨੂੰ ਸਮੇਟਦਾ ਹੈ | ਵਿਸ਼ਵ ਪੱਧਰੀ ਤਰੱਕੀ ਨਾਲ ਕਦਮ ਮਿਲਾਉਂਦੇ ਹੋਏ ਯੂਨੀਵਰਸਿਟੀ ਨੇ ਆਪਣੇ ਅਕਾਦਮਿਕ ਪ੍ਰੋਗਰਾਮਾਂ ਵਿਚ ਨਵੇਂ ਅਤੇ ਆਧੁਨਿਕ ਕੋਰਸ ਸ਼ਾਮਿਲ ਕੀਤੇ ਹਨ, ਜਿਵੇਂ ਕਿ ਬੀ.ਟੈੱਕ. ਆਰਟੀਫੀਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਅਤੇ ਡਾਟਾ ਸਾਇੰਸ, ਜੋ ਵਿਦਿਆਰਥੀਆਂ ਨੂੰ ਬਦਲਦੇ ਹੋਏ ਵਿਸ਼ਵ ਪੱਧਰ ਦੇ ਮਾਹੌਲ ਵਿਚ ਕਾਮਯਾਬੀ ਲਈ ਤਿਆਰ ਕਰਦੇ ਹਨ | ਪ੍ਰੋਸਪੈਕਟਸ ਵਿਚ ਨਵੀਂ ਸਕਾਲਰਸ਼ਿਪ ਯੋਜਨਾਵਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ, ਜਿਸ ਵਿਚ ਮੈਰੀਟੋਰਿਅਸ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਵਧੀਆ ਸੁਵਿਧਾਵਾਂ ਸ਼ਾਮਿਲ ਹਨ | ਇਸ ਮੌਕੇ ਉਪ ਕੁਲਪਤੀ ਪ੍ਰੋ. ਪਰਿਤਪਾਲ ਸਿੰਘ ਨੇ ਕਿਹਾ ਕਿ ਇਹ ਪ੍ਰੋਸਪੈਕਟਸ ਸਿਰਫ਼ ਕੋਰਸਾਂ ਦੀ ਸੂਚੀ ਨਹੀਂ ਹੈ, ਬਲਕਿ ਯੂਨੀਵਰਸਿਟੀ ਦੇ ਵਿਜ਼ਨ ਅਤੇ ਮੁੱਲਾਂ ਦਾ ਪ੍ਰਤੀਕ ਹੈ |
ਪਿਛਲੀ ਖ਼ਬਰ ਸੋਹੀਆਂ ਕਲਾਂ ਦੇ ਗੁਰਦੁਆਰਾ ਸਾਹਿਬਾਨਾਂ ਦੇ ਗ੍ਰੰਥੀ ਸਿੰਘਾਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੰਤ ਹਰਨਾਮ ਸਿੰਘ ਸਕੂਲ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਦਸਤਾਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।