24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਜਪਾ ਦੇ ਦਫ਼ਤਰ 'ਤੇ ਹਮਲਾ, ਪੰਜਾਬ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਏਕਤਾ ਨੂੰ ਤੋੜਨ ਦੀ ਸੋਚੀ ਸਮਝੀ ਸਾਜ਼ਿਸ਼-ਦੀਦਾਰ ਸਿੰਘ ਭੱਟੀ

ਅਜੀਤ ਡੈਸਕ 03-04-2026
ਫ਼ਤਹਿਗੜ੍ਹ ਸਾਹਿਬ, 2 ਅਪ੍ਰੈਲ (ਬਲਜਿੰਦਰ ਸਿੰਘ)-ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਅੱਜ ਪਾਰਟੀ ਵਰਕਰਾਂ ਵਲੋਂ ਬੀਤੇ ਕੱਲ੍ਹ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਏ ਬੰਬ ਧਮਾਕੇ ਦੇ ਵਿਰੋਧ ਵਿਚ ਸਰਹਿੰਦ ਵਿਖੇ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਲਾ ਸੂਬਾ ਹੈ ਅਤੇ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪੰਜਾਬ ਦੇ ਅਮਨ ਸ਼ਾਂਤੀ ਵਾਲੇ ਮਾਹੌਲ ਨੂੰ ਅੱਤਵਾਦ ਦੀ ਭੱਠੀ ਵਿਚ ਝੋਕਣਾ ਚਾਹੁੰਦੇ ਹਨ ਪਰ ਭਾਜਪਾ ਕਿਸੇ ਵੀ ਕੀਮਤ 'ਤੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਕਦੇ ਸਫਲ ਨਹੀਂ ਹੋਣ ਦੇਵੇਗੀ | ਸ. ਭੱਟੀ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਮਾਜ ਵਿਚ ਨੰਗਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇਕ ਦਫ਼ਤਰ 'ਤੇ ਹਮਲਾ ਨਹੀਂ, ਸਗੋਂ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਤੋੜਨ ਦੀ ਸੋਚੀ ਸਮਝੀ ਸਾਜ਼ਿਸ਼ ਹੈ | ਅਜਿਹੇ ਅਨਸਰਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ |
ਭੱਟੀ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਪੰਜਾਬ ਵਿਚ ਭਾਜਪਾ ਦੇ ਵਧਦੇ ਪ੍ਰਭਾਵ ਨੂੰ ਸੱਟ ਮਾਰੀ ਜਾ ਸਕੇ | ਉਨ੍ਹਾਂ ਮਾਮਲੇ ਵਿਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਦੇਵੀ ਦਿਆਲ ਪਰਾਸ਼ਰ, ਹਰੀਸ਼ ਅਗਰਵਾਲ, ਧਰਮਿੰਦਰ ਕੁਮਾਰ ਬਾਂਡਾ, ਗੁਰਬਖਸ਼ ਸਿੰਘ ਬਖਸ਼ੀ, ਤਰਲੋਚਨ ਸਿੰਘ ਲਾਲੀ, ਕੁਲਦੀਪ ਸਿੰਘ ਸਹੋਤਾ, ਅਜਾਇਬ ਸਿੰਘ ਜਖਵਾਲੀ, ਕੁਲਦੀਪ ਸਿੰਘ ਸਿੱਧੂਪੁਰ, ਸੰਦੀਪ ਗਾਬਾ, ਪਰਵਿੰਦਰ ਸਿੰਘ ਦਿਓਲ, ਸ਼ਾਮ ਸੁੰਦਰ ਭਾਰਦਵਾਜ, ਗੁਰਵਿੰਦਰ ਸਿੰਘ ਸੋਹੀ, ਰੋਹਿਤ ਸ਼ਰਮਾ ਰਿੱਕੀ, ਵਿੱਕੀ ਰਾਏ, ਰਾਜੀਵ ਵਰਮਾ, ਜਸਪਾਲ ਸਿੰਘ, ਹਰਚਰਨ ਸਿੰਘ, ਮੋਹਨ ਸਿੰਘ ਚੁੰਨੀ, ਬਲਵੀਰ ਸਿੰਘ ਧਾਰਨੀ, ਵਿਤੁਲ ਸਿੰਗਲਾ, ਧਰਮਪਾਲ ਸਹੋਤਾ, ਬਲਵਿੰਦਰ ਸਿੰਘ ਗੋਗੀ, ਰਜਿੰਦਰ ਕੁਮਾਰ ਗੋਗੀ, ਪਰਮਜੀਤ ਸਿੰਘ ਵਜੀਰਾਬਾਦ, ਗੁਰਮੁਖ ਸਿੰਘ, ਸੁਰਿੰਦਰ ਸਿੰਘ, ਰਣਧੀਰ ਸਿੰਘ ਬਲਾੜੀ, ਕਰਨਵੀਰ ਸਿੰਘ ਚਨਾਰਥਲ, ਸੰਜੀਵ ਬਾਤਿਸ਼, ਤਰਸੇਮ ਨਲੀਨਾ, ਅਮਨਦੀਪ ਸਿੰਘ ਭੱਲਮਾਜਰਾ, ਸਤਬੀਰ ਸਿੰਘ ਸੱਤਾ, ਰਘੂਬੀਰ ਸਿੰਘ, ਪਿ੍ਤਪਾਲ ਸਿੰਘ ਭੈਣੀ, ਓਮ ਪ੍ਰਕਾਸ਼, ਵਿਨੇ ਗੁਪਤਾ, ਮਨਜਿੰਦਰ ਸਿੰਘ ਮੰਗਾ, ਅਵਤਾਰ ਸਿੰਘ ਮਾਜਰੀ ਸੋਢੀਆਂ, ਰਜਿੰਦਰ ਸਿੰਘ ਸੋਢੀ, ਸੰਜੂ ਭਮਾਰਸੀ, ਜਗਜੀਤ ਸਿੰਘ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਅਮਰੀਕ ਸਿੰਘ ਬਾੜਾ, ਸੁਲੱਖਣ ਸਿੰਘ, ਕੁਲਵੰਤ ਸਿੰਘ ਸੱਦੋ ਮਾਜਰਾ ਅਤੇ
ਪਿਛਲੀ ਖ਼ਬਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਕਿਸਾਨਾਂ ਨੇ ਸੜਕ ਜਾਮ ਕਰ ਕੇ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਹਰਬੰਪੁਰਾ ਵਿਖੇ ਨਹਿਰ ਦੇ ਨਾਲ ਲੱਗਦੀਆਂ ਕਿਸਾਨਾਂ ਦੀਆਂ ਜ਼ਮੀਨਾਂ 'ਚ ਬੁਰਜੀਆਂ ਲਗਾਉਣ ਆਏ ਨਹਿਰੀ ਵਿਭਾਗ ਦੇ ਅਧਿਕਾਰੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।