23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਸੰਬੰਧੀ ਭੱਟੀ ਵਲੋਂ ਦਰਜਨ ਪਿੰਡਾਂ 'ਚ ਮੀਟਿੰਗਾਂ

ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਤੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਖਣ ਪਿੰਡ ਜਖਵਾਲੀ ਵਿਖੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ | ਤਸਵੀਰ: ਨਿਰਭੈ ਸਿੰਘ <br/> 09-03-2026
ਜਖਵਾਲੀ, 8 ਮਾਰਚ (ਨਿਰਭੈ ਸਿੰਘ)-ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੂੰ ਲੈ ਕੇ ਵੱਖ-ਵੱਖ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ | ਇਸ ਮੌਕੇ ਸ. ਭੱਟੀ ਨੇ ਕਿਹਾ ਕਿ ਭੁੱਖਮਰੀ, ਗ਼ਰੀਬੀ, ਭਿ੍ਸ਼ਟਾਚਾਰ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਲਈ 2027 ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ | ਉਨ੍ਹਾਂ ਲੋਕਾਂ ਨੂੰ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਭਾਜਪਾ ਦੀ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨ ਲਈ ਆ ਰਹੇ ਹਨ ਅਤੇ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਪਿੰਡਾਂ ਵਿਚ ਲਾਮਬੰਦੀ ਮੀਟਿਗਾਂ ਕੀਤੀ ਜਾ ਰਹੀਆਂ ਹਨ | ਇਸ ਦੌਰਾਨ ਸ. ਭੱਟੀ ਨੇ ਪਿੰਡ ਸਰਾਣਾ, ਬਾਲਪੁਰ, ਧਤੌਂਦਾ, ਰਾਜਿੰਦਰ ਸਿੰਘ ਨਗਰ, ਜਾਲਖੇੜੀ, ਚਣੋਂ, ਮਾਲਾਹੇੜੀ, ਬਾਗੜੀਆਂ, ਗੁਣੀਆਂ ਮਾਜਰਾ, ਨਰਾਇਗੜ੍ਹ ਛੰਨਾਂ, ਮੂਲੇਪੁਰ ਅਤੇ ਜਖਵਾਲੀ ਸਮੇਤ ਦਰਜਨ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਸਰਬਜੀਤ ਸਿੰਘ ਮੱਖਣ, ਸਰਕਲ ਪ੍ਰਧਾਨ ਵਰਿੰਦਰ ਸਿੰਘ ਧਤੌਦਾ, ਸਕਿੰਦਰ ਸਿੰਘ ਪੀ.ਏ., ਰਫੀਕ ਮੁਹੰਮਦ, ਨਰਿੰਦਰ ਸਿੰਘ ਖਰੋਡ, ਸਕਿੰਦਰ ਸਿੰਘ ਬਾਲਪੁਰ, ਨਾਰੰਗ ਸਿੰਘ, ਰਾਜੇਸ਼ ਕੁਮਾਰ ਮੂਲੇਪੁਰ, ਨੰਬਰਦਾਰ ਗੁਰਜਿੰਦਰ ਸਿੰਘ, ਰੁਲਦਾ ਸਿੰਘ, ਗੁਰਪ੍ਰੀਤ ਸਿੰਘ, ਅਮਨੀ, ਲਵਲੀ, ਅਮਰਜੀਤ ਸਿੰਘ ਸੰਮੀ, ਬਲਵਿੰਦਰ ਸਿੰਘ, ਕਰਮਜੀਤ ਖਾਂ, ਡਾ. ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ, ਬਲਬੀਰ ਖਾਂ, ਪਵਨ ਕੁਮਾਰ ਫ਼ੌਜ, ਹਰਜੀਤ ਸਿੰਘ ਚੱਕੀਵਾਲਾ, ਕਰਨੈਲ ਸਿੰਘ ਧਤੌਦਾ, ਸੂਬੇਦਾਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਬਜਟ ਇਤਿਹਾਸਕ, ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਦਾ ਮੁਫ਼ਤ ਇਲਾਜ-ਸ਼ਿੰਗਾਰਾ ਸਿੰਘ ਸਲਾਣਾ ਅਗਲੀ ਖ਼ਬਰ ਕਬੀਰ ਦਾਸ ਦੀ ਅਗਵਾਈ 'ਚ ਹਲਕਾ ਸ਼ੁਤਰਾਣਾ 'ਚ ਵਰਕਰਾਂ ਦੀਆਂ ਹੋਈਆਂ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।