20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਮਲੋਹ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਨੇੜੇ ਲੱਗਦੇ ਕੂੜੇ ਦੇ ਢੇਰ ਕਾਰਨ ਲੋਕ ਪ੍ਰੇਸ਼ਾਨ

ਅਮਲੋਹ ਵਿਖੇ ਕੂੜੇ ਦੀ ਲੱਗੀ ਢੇਰੀ ਦਿਖਾਉਂਦੇ ਹੋਏ ਨਜ਼ਦੀਕੀ ਰਹਿੰਦੇ ਲੋਕ | ਤਸਵੀਰ: ਕੇਵਲ ਸਿੰਘ <br/> 08-03-2026
ਅਮਲੋਹ, 7 ਮਾਰਚ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਬੁੱਗਾ ਬੱਸ ਅੱਡੇ ਤੋਂ ਖੰਨਾ ਨੂੰ ਜਾਂਦੀ ਸੜਕ ਨੇੜੇ ਰਿਹਾਇਸ਼ੀ ਇਲਾਕੇ ਵਿਚ ਲੱਗ ਰਹੀ ਕੂੜੇ ਦੀ ਢੇਰੀ ਕਾਰਨ ਨਜ਼ਦੀਕ ਰਹਿਣ ਵਾਲੇ ਲੋਕ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਰਕੇ ਇਲਾਕੇ ਵਿਚ ਗੰਦਗੀ ਅਤੇ ਬਦਬੂ ਫੈਲ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਮਲੋਹ ਦੇ ਸਫ਼ਾਈ ਕਰਮਚਾਰੀ ਵੀ ਇੱਥੇ ਕੂੜਾ ਸੁੱਟ ਕੇ ਚਲੇ ਜਾਂਦੇ ਹਨ ਅਤੇ ਕੂੜੇ ਦੀ ਢੇਰੀ ਕਈ ਵਾਰ ਕਾਫ਼ੀ ਦਿਨਾਂ ਤੱਕ ਨਹੀਂ ਚੁੱਕੀ ਜਾਂਦੀ | ਇਸ ਕਾਰਨ ਇੱਥੇ ਬਦਬੂ ਫੈਲਣ ਲੱਗ ਪੈਂਦੀ ਹੈ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਘਰ-ਘਰ ਤੋਂ ਕੂੜਾ ਇਕੱਠਾ ਕਰਨ ਲਈ ਵਾਹਨ ਵੀ ਲਗਾਏ ਗਏ ਹਨ, ਪਰ ਫਿਰ ਵੀ ਇਲਾਕੇ ਵਿਚ ਕੂੜੇ ਦੀਆਂ ਢੇਰੀਆਂ ਲੱਗਣ ਤੋਂ ਨਹੀਂ ਰੁਕ ਰਹੀਆਂ | ਲੋਕਾਂ ਨੇ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਇਸ ਥਾਂ 'ਤੇ ਕੂੜਾ ਸੁੱਟਣਾ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਜੋ ਵੀ ਵਿਅਕਤੀ ਇੱਥੇ ਕੂੜਾ ਸੁੱਟਦਾ ਹੈ, ਉਸ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਜੁਰਮਾਨਾ ਕੀਤਾ ਜਾਵੇ |
ਪਿਛਲੀ ਖ਼ਬਰ 25 ਦੀ ਪੰਜਾਬ ਬਚਾਓ ਰੈਲੀ ਨੂੰ ਕਾਮਯਾਬ ਕਰਨ ਲਈ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਏਗਾ- ਕਮਲਜੀਤ ਗਿੱਲ ਅਗਲੀ ਖ਼ਬਰ ਦੁਫੇੜਾ ਤੋਂ ਗਡਹੇੜਾ ਸੜਕਾਂ ਦਾ ਨਿਰਮਾਣ ਅਧੂਰਾ-ਭਾਗਨਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।