20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦੁਫੇੜਾ ਤੋਂ ਗਡਹੇੜਾ ਸੜਕਾਂ ਦਾ ਨਿਰਮਾਣ ਅਧੂਰਾ-ਭਾਗਨਪੁਰ

ਅਜੀਤ ਡੈਸਕ 08-03-2026
ਫ਼ਤਹਿਗੜ੍ਹ ਸਾਹਿਬ, 7 ਮਾਰਚ (ਬਲਜਿੰਦਰ ਸਿੰਘ)-ਭਾਜਪਾ ਦੇ ਨੌਜਵਾਨ ਆਗੂ ਤੇ ਹਾਅ ਦਾ ਨਾਅਰਾ ਚੇਤਨਾ ਮੰਚ ਦੇ ਪ੍ਰੈੱਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਨੂੰ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਦੱਸਦਿਆਂ ਕਿਹਾ ਕਿ ਪਿੰਡ ਦੁਫੇੜਾ ਤੋਂ ਸਰਹਿੰਦ ਵੱਲ ਜਾਂਦੀ ਸੜਕ ਦੇ ਮੁੜ ਨਿਰਮਾਣ ਲਈ ਪਾਏ ਗਏ ਰੋੜੇ ਨੂੰ ਤਕਰੀਬਨ 3 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ, ਪਰ ਸੜਕ ਦੇ ਨਿਰਮਾਣ ਦੀ ਕੋਈ ਆਸ ਦਿਖਾਈ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਸੜਕ 'ਤੇ ਜੋ ਰੋੜਾ ਪਾਇਆ ਗਿਆ ਸੀ, ਉਹ ਵੀ ਸੜਕ ਤੋਂ ਉੱਖੜ ਕੇ ਬਾਹਰ ਆ ਗਿਆ ਹੈ, ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇਕਰ ਜਲਦ ਸੜਕ ਦਾ ਨਿਰਮਾਣ ਕਰਕੇ ਲੁੱਕ ਨਾ ਪਾਈ ਗਈ ਅਤੇ ਗਡਹੇੜਾ ਤੋਂ ਭਾਗਨਪੁਰ ਵਾਲੀ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ ਤਾਂ ਇਲਾਕੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸੜਕ ਬੰਦ ਕਰਕੇ ਧਰਨਾ ਦੇਣ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਪਿੰਡ ਗਡਹੇੜਾ ਤੋਂ ਭਾਗਨਪੁਰ ਨੂੰ ਹੋ ਕੇ ਦੁਫੇੜਾ ਨੂੰ ਜੋ ਸੜਕ ਜਾਂਦੀ ਹੈ, ਉਸ ਸੜਕ ਦਾ ਪੂਰੀ ਤਰ੍ਹਾਂ ਨਿਰਮਾਣ ਵੀ ਨਹੀਂ ਕੀਤਾ ਗਿਆ | ਕਿਉਂਕਿ ਪਿੰਡ ਭਾਗਨਪੁਰ ਗੁੱਗਾ ਮਾੜੀ ਮੰਦਰ ਨਜ਼ਦੀਕ ਸੜਕ 'ਤੇ 3-3 ਫੁੱਟ ਡੂੰਘੇ ਟੋਏ ਪਏ ਹੋਏ ਹਨ | ਭਾਗਨਪੁਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਬੰਧਿਤ ਅਧਿਕਾਰੀਆਂ ਨਾਲ ਹਲਕੇ ਦੀਆਂ ਇਨ੍ਹਾਂ ਸਮੱਸਿਆਵਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਿਰਫ਼ ਦੋ ਕਿੱਲੋਮੀਟਰ ਏਰੀਏ ਦੇ ਲਈ ਫ਼ੰਡ ਜਾਰੀ ਹੋਏ ਹਨ, ਜੋ ਦੁਫੇੜਾ ਤੋਂ ਗੁਰਦੁਆਰਾ ਸਾਹਿਬ ਗੰਢੂਆਂ ਤੱਕ ਪੂਰਾ ਹੁੰਦਾ ਹੈ | ਉਨ੍ਹਾਂ ਕੋਲ ਪੂਰੀ ਸੜਕ ਬਣਾਉਣ ਲਈ ਫ਼ੰਡ ਹੀ ਨਹੀਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਕੰਮਾਂ 'ਚ ਪੂਰੀ ਤਰ੍ਹਾਂ ਫ਼ੇਲ੍ਹ ਦਿਖਾਈ ਦੇ ਰਹੀ ਹੈ |
ਪਿਛਲੀ ਖ਼ਬਰ ਅਮਲੋਹ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਨੇੜੇ ਲੱਗਦੇ ਕੂੜੇ ਦੇ ਢੇਰ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਹਰ ਮਨੁੱਖ ਤੱਕ ਪਹੁੰਚਾਉਣ ਦੀ ਲੋੜ-ਗਿਆਨੀ ਜਰਨੈਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।