31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨੇਕ ਕਮਾਈ 'ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ-ਕਰਮਜੀਤ ਭਗੜਾਣਾ

ਅਜੀਤ ਡੈਸਕ 06-03-2026
ਅਮਲੋਹ, 5 ਮਾਰਚ (ਕੇਵਲ ਸਿੰਘ)-ਮਾਨਵ ਭਲਾਈ ਮੰਚ ਅਮਲੋਹ ਵਲੋਂ 257ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ 95 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ ਕਰਮਜੀਤ ਸਿੰਘ ਭਗੜਾਣਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਵਲੋਂ ਰਾਸ਼ਨ ਵੰਡਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਭਗੜਾਣਾ ਨੇ ਕਿਹਾ ਕਿ ਮਾਨਵ ਭਲਾਈ ਮੰਚ ਅਮਲੋਹ ਵਲੋਂ ਲੋੜਵੰਦਾਂ ਦੀ ਕੀਤੀ ਜਾਂਦੀ ਮਦਦ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਹ ਮਦਦ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ | ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ | ਇਸ ਮੌਕੇ ਮਾ. ਮਨੋਹਰ ਲਾਲ ਵਰਮਾ, ਜਗਦੀਸ਼ ਭੋਲੂ, ਮਦਨ ਅਬਰੋਲ, ਡਾ. ਅਰਜਨ ਸਿੰਘ, ਮੇਜਰ ਸਿੰਘ, ਭਗਵਾਨ ਸਿੰਘ, ਅਮਰਜੀਤ ਸਿੰਘ ਸੌਂਟੀ, ਮਨਜਿੰਦਰ ਸਿੰਘ, ਕੁਲਵਿੰਦਰ ਸਿੰਘ ਮਹਿਮੀ ਮੌਜੂਦ ਸਨ |
ਪਿਛਲੀ ਖ਼ਬਰ ਸੇਂਟ ਜੌਸਫਜ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਵਿਖੇ ਬੱਚਿਆਂ ਨੇ ਮਨਾਈ ਹੋਲੀ ਅਗਲੀ ਖ਼ਬਰ ਨਗਰ ਪੰਚਾਇਤ ਖਮਾਣੋਂ ਵਲੋਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਨਾ ਰੱਖਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।