23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਵਰਲਡ ਯੂਨੀਵਰਸਿਟੀ 'ਚ ਸਾਹਿਤ, ਸੱਭਿਆਚਾਰ ਤੇ ਸਮਾਜ' ਵਿਸ਼ੇ 'ਤੇ ਅੰਤਰ-ਅਨੁਸ਼ਾਸਨਕ ਵਰਕਸ਼ਾਪ ਕਰਵਾਈ

ਅਜੀਤ ਡੈਸਕ 24-02-2026
ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ 'ਸਾਹਿਤ, ਸੱਭਿਆਚਾਰ ਅਤੇ ਸਮਾਜ' ਵਿਸ਼ੇ 'ਤੇ ਇਕ ਹਫ਼ਤੇ ਦੀ ਅੰਤਰ-ਅਨੁਸ਼ਾਸਨਕ ਵਰਕਸ਼ਾਪ ਦਾ ਆਯੋਜਨ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਦੀ ਅਗਵਾਈ ਹੇਠ ਕੀਤਾ ਗਿਆ | ਵਰਕਸ਼ਾਪ ਦੀ ਸ਼ੁਰੂਆਤ ਡਾ. ਅੰਕਦੀਪ ਕੌਰ ਅਟਵਾਲ ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀ ਅੰਗਰੇਜ਼ੀ ਵਿਭਾਗ ਦੁਆਰਾ ਦਿੱਤੇ ਗਏ ਉਦਘਾਟਨੀ ਭਾਸ਼ਣ ਨਾਲ ਹੋਈ | ਉਨ੍ਹਾਂ ਨੇ 'ਸਾਹਿਤਿਕ ਅਧਿਐਨ ਵਿਚ ਅੰਤਰ-ਅਨੁਸ਼ਾਸਨਕ ਸੰਵਾਦ' ਵਿਸ਼ੇ 'ਤੇ ਚਰਚਾ ਕੀਤੀ ਅਤੇ ਸਾਹਿਤਿਕ ਅਧਿਐਨ ਦੇ ਗਤੀਸ਼ੀਲ ਵਿਕਾਸ ਤੇ ਖੇਤੀਬਾੜੀ, ਜੂਆਲੋਜੀ, ਬਾਟਨੀ, ਧਰਮ ਅਧਿਐਨ ਅਤੇ ਸੱਭਿਆਚਾਰਕ ਅਧਿਐਨ ਵਰਗੇ ਵਿਸ਼ਿਆਂ ਨਾਲ ਡੂੰਘੇ ਸਬੰਧਾਂ ਬਾਰੇ ਜ਼ੋਰ ਦਿੱਤਾ | ਧਰਮ ਅਧਿਐਨ ਵਿਭਾਗ ਦੇ ਡੀਨ ਤੇ ਐਸੋਸੀਏਟ ਪ੍ਰੋਫ਼ੈਸਰ ਡਾ. ਹਰਦੇਵ ਸਿੰਘ ਨੇ ਧਰਮ, ਸੱਭਿਆਚਾਰ ਅਤੇ ਸਾਹਿਤਿਕ ਪਰੰਪਰਾਵਾਂ ਵਿਚਕਾਰ ਗੁੰਝਲਦਾਰ ਸਬੰਧਾਂ ਬਾਰੇ ਵਿਚਾਰਪੂਰਨ ਭਾਸ਼ਣ ਦਿੱਤਾ |
ਜੂਆਲੋਜੀ ਵਿਭਾਗ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ. ਮੋਨਿਕਾ ਏਰੀ ਨੇ ਵਿਸ਼ੇ ਸਬੰਧੀ ਵਿਚਾਰ ਸਾਂਝੇ ਕੀਤੇ | ਖੇਤੀਬਾੜੀ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਨੇ ਕਿਸਾਨ ਸਮਾਜ ਤੇ ਸਾਹਿਤ ਵਿਚ ਸੱਭਿਆਚਾਰਕ ਨੁਮਾਇਸ਼ ਬਾਰੇ ਚਰਚਾ ਕੀਤੀ | ਵਰਕਸ਼ਾਪ ਦੀ ਸਮਾਪਤੀ ਸੋਸ਼ੀਓਲੋਜੀ ਵਿਭਾਗ ਦੀ ਮੁਖੀ ਡਾ. ਨਵਸ਼ਗਨਦੀਪ ਕੌਰ ਵਲੋਂ 'ਭੋਜਨ ਸੱਭਿਆਚਾਰ ਅਤੇ ਸਾਹਿਤ' ਵਿਸ਼ੇ 'ਤੇ ਦਿੱਤੇ ਗਏ ਭਾਸ਼ਣ ਨਾਲ ਹੋਈ | ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਅੰਕਦੀਪ ਕੌਰ ਅਟਵਾਲ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਅਸਿਸਟੈਂਟ ਪ੍ਰੋਫ਼ੈਸਰਾਂ ਜਸਪ੍ਰੀਤ ਕੌਰ ਅਤੇ ਡਾ. ਬਲਜੀਤ ਕੌਰ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਸਫਲਤਾ ਨੇ ਵਿਭਾਗ ਦੀ ਅੰਤਰ-ਅਨੁਸ਼ਾਸਨਕ ਪਹੁੰਚ ਨੂੰ ਉਤਸ਼ਾਹਿਤ ਕਰਨ ਅਤੇ ਸਾਹਿਤਿਕ ਵਿਦਵਤਾ ਨੂੰ ਅਰਥਪੂਰਨ ਵਿੱਦਿਅਕ ਆਦਾਨ-ਪ੍ਰਦਾਨ ਰਾਹੀਂ ਅਮੀਰ ਬਣਾਉਣ ਦੀ ਅਟੱਲ ਵਚਨਬੱਧਤਾ ਨੂੰ ਦਰਸਾਇਆ ਹੈ |
ਪਿਛਲੀ ਖ਼ਬਰ ਸੁਖਪਾਲ ਖਹਿਰਾ ਦੇ ਹੱਕ 'ਚ ਨਿੱਤਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਗਲੀ ਖ਼ਬਰ ਖ਼ੂਨਦਾਨ ਦੇ ਖੇਤਰ 'ਚ ਯੋਗਦਾਨ ਲਈ ਸੰਤ ਰਾਮਪਾਲ ਦੇ ਸਤਲੋਕ ਆਸ਼ਰਮ ਖਮਾਣੋਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।