ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਬਲਜਿੰਦਰ ਸਿੰਘ)-ਸਵ. ਡਾ. ਰਘੁਬੀਰ ਸੂਰੀ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੁਹਿੰਮ ਦਾ ਪਹਿਲਾ ਪੌਦਾ ਡਾ. ਰਘੁਬੀਰ ਸੂਰੀ ਦੀ ਧਰਮ-ਪਤਨੀ ਰਮਾ ਸੂਰੀ ਦੁਆਰਾ ਲਗਾਇਆ ਗਿਆ | ਇਸ ਉਪਰਾਲੇ ਵਿਚ ਡਾ. ਦੀਪਿਕਾ ਸੂਰੀ ਤੇ ਤਨੂ ਕਪਿਲਾ ਨੇ ਵੀ ਸਹਿਯੋਗ ਦਿੱਤਾ | ਇਸ ਮੌਕੇ ਡਾ. ਹਿਤੇਂਦਰ ਸੂਰੀ ਨੇ ਕਿਹਾ ਕਿ ਇਹ ਰੁੱਖ ਲਗਾਉਣ ਦੀ ਮੁਹਿੰਮ ਉਨ੍ਹਾਂ ਦੇ ਪਿਤਾ ਜੀ ਦੇ ਆਦਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਹੈ | ਇਸ ਮੁਹਿੰਮ ਨੂੰ ਜਿੰਨਾ ਹੋ ਸਕਿਆ ਅੱਗੇ ਵਧਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਰੁੱਖ ਹੀ ਨਹੀਂ ਲਗਾਵਾਂਗੇ, ਸਗੋਂ ਉਨ੍ਹਾਂ ਦੀ ਨਿਯਮਿਤ ਦੇਖਭਾਲ ਵੀ ਕਰਾਂਗੇ ਤਾਂ ਜੋ ਉਹ ਤੰਦਰੁਸਤ ਅਤੇ ਮਜ਼ਬੂਤ ਬਣ ਸਕਣ | ਸੂਰੀ ਪਰਿਵਾਰ ਨੇ ਇਹ ਭਰੋਸਾ ਵੀ ਦਿਵਾਇਆ ਕਿ ਲਗਾਏ ਗਏ ਪੌਦੇ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ | ਇਹ ਉਪਰਾਲਾ ਡਾ. ਰਘੁਬੀਰ ਸੂਰੀ ਦੇ ਆਦਰਸ਼ਾਂ, ਦੇਸ਼ਭਗਤੀ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਜੀਵੰਤ ਪ੍ਰਤੀਕ ਹੈ |