ਮੰਡੀ ਗੋਬਿੰਦਗੜ੍ਹ, 19 ਫਰਵਰੀ (ਇਕਬਾਲਦੀਪ ਸੰਧੂ)-ਪਿਛਲੇ ਇਕ ਹਜ਼ਾਰ ਸਾਲ ਬਾਅਦ ਸੋਮਨਾਥ ਜਯੋਤਿਰਲਿੰਗ ਦਰਸ਼ਨ ਮੰਡੀ ਗੋਬਿੰਦਗੜ੍ਹ ਵਿਚ 28 ਫਰਵਰੀ ਨੂੰ ਹੋਣਗੇ | ਇਹ ਜਾਣਕਾਰੀ ਸਮਾਜ ਸੇਵਕ ਸੰਚਿਤ ਸਿੰਗਲਾ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਯਾਤਰਾ ਪੂਰੇ ਭਾਰਤ ਵਿਚ ਚਲਾਈ ਜਾਵੇਗੀ | ਇਹ ਯਾਤਰਾ ਪਹਿਲਾਂ ਜਲੰਧਰ ਵਿਚ, ਉਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ 'ਚ ਸ੍ਰੀ ਸੋਮਨਾਥ ਜਯੋਤਿਰਲਿੰਗ ਦਿਵਿਆ ਦਰਸ਼ਨ ਸਮਿਤੀ ਵਲੋਂ 28 ਫਰਵਰੀ ਸ਼ਾਮ ਸਾਢੇ 5 ਵਜੇ ਸ਼ਨੀਵਾਰ ਨੂੰ ਇੰਡੋਰ ਸਟੇਡੀਅਮ ਵਿਚ ਬ੍ਰਹਮ ਦਰਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ | ਜਿਸ ਵਿਚ ਸ਼ਰਧਾਲੂ ਰੁਦਰ ਅਭਿਸ਼ੇਕ ਅਤੇ 1000 ਸਾਲ ਪੁਰਾਣੇ ਸੋਮਨਾਥ ਜਯੋਤਿਰਲਿੰਗ ਦੇ ਬ੍ਰਹਮ ਦਰਸ਼ਨ ਕਰ ਸਕਣਗੇ |