ਮੰਡੀ ਗੋਬਿੰਦਗੜ੍ਹ, 19 ਫਰਵਰੀ (ਇਕਬਾਲਦੀਪ ਸੰਧੂ)-ਸ੍ਰੀ ਸ਼ਿਵ ਸ਼ਕਤੀ ਬਰਫ਼ਾਨੀ ਸੇਵਾ ਦਲ ਦੀ ਇਕ ਮੀਟਿੰਗ ਸੰਗਠਨ ਦੇ ਮੁਖੀ ਲਲਿਤ ਪ੍ਰਸਾਦ ਗੁਪਤਾ ਦੀ ਅਗਵਾਈ ਹੇਠ ਸੰਗਠਨ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਦੌਰਾਨ ਸ੍ਰੀ ਸ਼ਿਵ ਸ਼ਕਤੀ ਬਰਫ਼ਾਨੀ ਸੇਵਾ ਦਲ ਵਲੋਂ ਜੁਲਾਈ ਵਿਚ ਜੰਮੂ-ਕਸ਼ਮੀਰ ਵਿਚ ਰਾਮ ਨੌਮੀ ਦੇ ਜਸ਼ਨਾਂ ਅਤੇ ਅਮਰਨਾਥ ਯਾਤਰਾ ਦੌਰਾਨ ਦਿੱਤੀਆਂ ਜਾਣ ਵਾਲੀਆਂ ਸ਼ਾਨਦਾਰ ਸੇਵਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਸੇਵਾ ਦਲ ਦੇ ਵਲੰਟੀਅਰਾਂ ਨੇ ਮੀਟਿੰਗ ਵਿਚ ਹਿੱਸਾ ਲਿਆ ਅਤੇ ਭਗਵਾਨ ਰਾਮ ਦੀ ਜਨਮ ਵਰ੍ਹੇਗੰਢ ਨੂੰ ਇਕ ਵਿਸ਼ਾਲ ਤਿਉਹਾਰ ਵਜੋਂ ਮਨਾਉਣ ਤੇ ਅਮਰਨਾਥ ਯਾਤਰਾ ਵਿਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੰਕਲਪ ਲਿਆ | ਮੀਟਿੰਗ 'ਚ ਪ੍ਰਧਾਨ ਗੁਪਤਾ ਨੇ ਦੱਸਿਆ ਕਿ ਸੇਵਾ ਦਲ ਰਾਮ ਨੌਮੀ ਦੇ ਮੌਕੇ 'ਤੇ ਰਾਮ ਭਗਤਾਂ ਦੀ ਸੇਵਾ ਕਰੇਗਾ, ਜਿਸ ਵਿਚ ਸ਼ਰਧਾਲੂਆਂ ਲਈ ਮੁਫ਼ਤ ਲੰਗਰ ਅਤੇ ਪਾਣੀ ਪ੍ਰਦਾਨ ਕਰਨਾ ਸ਼ਾਮਿਲ ਹੈ | ਗੁਪਤਾ ਨੇ ਕਿਹਾ ਕਿ ਸੇਵਾ ਦਲ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਪੂਰੀਆਂ ਸਹੂਲਤਾਂ ਯਕੀਨੀ ਬਣਾਏਗਾ | ਲੰਗਰ ਸੇਵਾ ਦੇ ਨਾਲ-ਨਾਲ ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਮੀਟਿੰਗ ਵਿਚ ਕਈ ਹੋਰ ਮਹੱਤਵਪੂਰਨ ਫ਼ੈਸਲੇ ਲਏ ਗਏ, ਜਿਨ੍ਹਾਂ ਵਿਚ ਸਥਾਨਕ ਧਾਰਮਿਕ ਇਕੱਠਾਂ ਵਿਚ ਸੇਵਾ ਵਧਾਉਣਾ, ਨੌਜਵਾਨਾਂ ਨੂੰ ਸੰਗਠਨ ਵਿਚ ਸ਼ਾਮਿਲ ਕਰਨਾ ਅਤੇ ਭਵਿੱਖ ਦੀਆਂ ਤੀਰਥ ਯਾਤਰਾਵਾਂ ਲਈ ਤਿਆਰੀ ਕਰਨਾ ਸ਼ਾਮਿਲ ਹੈ | ਇਸ ਮੌਕੇ ਪ੍ਰਧਾਨ ਲਲਿਤ ਪ੍ਰਸਾਦ ਗੁਪਤਾ ਤੋਂ ਇਲਾਵਾ ਬਲਦੇਵ ਸਿੰਘ ਬਿੱਟੂ, ਅਮਿਤ ਭੱਲਾ, ਘਨਸ਼ਿਆਮ ਦਾਸ, ਰਾਜੇਸ਼ ਲੁਟਾਵਾ, ਮਨੋਜ ਭੱਲਾ, ਮਹਾਂਵੀਰ ਸ਼ਰਮਾ, ਕੈਲਾਸ਼ ਕੁਮਾਰ ਅਤੇ ਸ਼ਿਵ ਕੁਮਾਰ ਮੌਜੂਦ ਸਨ |