09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੰਗਠਨ ਮੰਤਰੀ ਸ੍ਰੀਨਿਵਾਸੁਲੂ ਦਾ ਖੱਟੜਾ ਵਲੋਂ ਸਨਮਾਨ

ਅਜੀਤ ਡੈਸਕ 20-02-2026
ਪਟਿਆਲਾ, 19 ਫਰਵਰੀ (ਅ.ਸ. ਆਹਲੂਵਾਲੀਆ)-ਸਤਬੀਰ ਸਿੰਘ ਖੱਟੜਾ ਵਲੋਂ ਆਪਣੇ ਦਫ਼ਤਰ ਪਟਿਆਲਾ ਦਿਹਾਤੀ ਵਿਚ ਸ੍ਰੀ ਸ੍ਰੀਨਿਵਾਸੁਲੁ ਸੰਗਠਨ ਮੰਤਰੀ ਦਾ ਤਹਿ ਦਿਲੋਂ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਮੀਟਿੰਗ ਦੌਰਾਨ ਉਨ੍ਹਾਂ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ, ਬੂਥ ਪੱਧਰ ਤੱਕ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਵਰਕਰਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਸੰਗਠਨ ਮੰਤਰੀ ਵਲੋਂ ਆਉਣ ਵਾਲੇ ਸਮੇਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਅਤੇ ਸਭ ਨੂੰ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਸਭ ਆਗੂਆਂ ਨੇ ਇਕਸੁਰ ਵਿਚ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਦੁਹਰਾਇਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ੍ਰੀਮਤੀ ਪ੍ਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ, ਅਨਿਲ ਸਰੀਨ ਮਹਾਂਮੰਤਰੀ ਪੰਜਾਬ, ਵਿਜੇ ਕੁਮਾਰ ਕੂਕਾ ਜ਼ਿਲ੍ਹਾ ਪ੍ਰਧਾਨ, ਵਰੁਣ ਜਿੰਦਲ ਜ਼ਿਲ੍ਹਾ ਮਹਾਂਮੰਤਰੀ, ਹਰਪ੍ਰੀਤ ਸਿੰਘ ਭੰਮਰਾ ਜ਼ਿਲ੍ਹਾ ਆਈ.ਟੀ. ਕਨਵੀਨਰ, ਯੁਵਰਾਜ ਸ਼ਰਮਾ, ਗੁਰਭਜਨ ਸਿੰਘ ਲਚਕਾਣੀ ਪ੍ਰਧਾਨ ਆਲੋਵਾਲ ਸਰਕਲ, ਐਡਵੋਕੇਟ ਰਾਹੁਲ ਖੱਤਰੀ, ਇਮਰਾਨ ਖ਼ਾਨ, ਗੁਰਤੇਜ ਸਿੰਘ, ਸੁਰਜੀਤ ਸਿੰਘ ਵਿੱਕੀ ਅਤੇ ਹੋਰ ਸਾਰੇ ਸੀਨੀਅਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਰਹੇ |
ਪਿਛਲੀ ਖ਼ਬਰ ਸ੍ਰੀ ਸ਼ਿਵ ਸ਼ਕਤੀ ਬਰਫ਼ਾਨੀ ਸੇਵਾ ਦਲ ਦੀ ਮੀਟਿੰਗ ਅਗਲੀ ਖ਼ਬਰ ਚੋਰੀ ਕੀਤੀਆਂ ਟੂਟੀਆਂ ਸਮੇਤ ਤਿੰਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।