11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਐੱਨ.ਆਰ.ਆਈ. ਸਪੋਰਟਸ ਕਲੱਬ ਅਮਲੋਹ ਵਲੋਂ ਕਰਵਾਇਆ ਹਾਕੀ ਟੂਰਨਾਮੈਂਟ ਸੰਪੰਨ

ਅਜੀਤ ਡੈਸਕ 20-02-2026
ਅਮਲੋਹ, 19 ਫਰਵਰੀ (ਹਰਪ੍ਰੀਤ ਸਿੰਘ ਗਿੱਲ)-ਖੇਡਾਂ ਪ੍ਰਤੀ ਨੌਜਵਾਨੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਨ.ਆਰ.ਆਈ. ਸਪੋਰਟਸ ਕਲੱਬ ਅਮਲੋਹ ਵਲੋਂ ਕਰਵਾਇਆ ਗਿਆ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਅੱਜ ਆਪਣੀਆਂ ਅਭੁੱਲ ਪੈੜਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ | ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੁਰਸ਼ ਵਰਗ ਵਿਚ ਲੁਧਿਆਣਾ ਅਕੈਡਮੀ ਅਤੇ ਰੋਪੜ ਹਾਕਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਸ਼ੁਰੂਆਤ ਤੋਂ ਹੀ ਲੁਧਿਆਣਾ ਅਕੈਡਮੀ ਦੀ ਟੀਮ ਰੋਪੜ ਹਾਕਸ 'ਤੇ ਪੂਰੀ ਤਰ੍ਹਾਂ ਭਾਰੂ ਰਹੀ | ਮੈਚ ਦੇ ਛੇਵੇਂ ਮਿੰਟ ਵਿਚ ਲੁਧਿਆਣਾ ਅਕੈਡਮੀ ਨੂੰ ਇਕ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਟੀਮ ਦੇ ਤੇਜ਼-ਤਰਾਰ ਖਿਡਾਰੀ ਗੌਰਵ ਨੇ ਬੜੀ ਮੁਹਾਰਤ ਨਾਲ ਗੋਲ ਵਿਚ ਬਦਲ ਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ | ਮੈਚ ਦੇ 25ਵੇਂ ਮਿੰਟ ਵਿਚ ਰੋਪੜ ਹਾਕਸ ਨੂੰ ਵੀ ਇਕ ਪੈਨਲਟੀ ਕਾਰਨਰ ਮਿਲਿਆ, ਪਰ ਉਹ ਇਸ ਸੁਨਹਿਰੀ ਮੌਕੇ ਨੂੰ ਗੋਲ ਵਿਚ ਨਹੀਂ ਬਦਲ ਸਕੇ | ਇਸ ਤੋਂ ਬਾਅਦ ਮੈਚ ਦੇ ਅੰਤਿਮ ਕੁਆਟਰ 'ਚ ਦੋਵੇਂ ਟੀਮਾਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਫਿਰ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ | ਜਿਸ ਕਾਰਨ 2-0 ਦੇ ਫ਼ਰਕ ਨਾਲ ਇਸ ਸਾਲ ਦੇ ਟੂਰਨਾਮੈਂਟ 'ਚੋਂ ਲੁਧਿਆਣਾ ਅਕੈਡਮੀ ਬਾਜ਼ੀ ਮਾਰ ਗਈ | ਇਸੇ ਤਰ੍ਹਾਂ ਅੱਜ ਹੋਏ ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਰ.ਸੀ.ਐਫ. ਕਪੂਰਥਲਾ ਦੀ ਟੀਮ ਨੂੰ ਪੈਨਲਟੀ ਸਟੋਕਾਂ ਵਿਚ 1-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਇਸ ਟੂਰਨਾਮੈਂਟ 'ਚ ਪਹਿਲੇ ਨੰਬਰ 'ਤੇ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ ਗੁਰਜੀਤ ਸਿੰਘ ਰੂਬੀ (ਐਨ.ਆਰ.ਆਈ) ਵਲੋਂ 71,000 ਰੁਪਏ ਅਤੇ ਦੂਸਰੇ ਸਥਾਨ ਦੀ ਟੀਮ ਨੂੰ ਡਾ. ਕਰਨੈਲ ਸਿੰਘ ਵਲੋਂ 41,000 ਰੁਪਏ ਇਨਾਮ ਵਜੋਂ ਦਿੱਤੇ ਗਏ | ਲੜਕੀਆਂ ਦੇ ਵਰਗ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ ਪਰਮਿੰਦਰ ਸਿੰਘ (ਐਨ.ਆਰ.ਆਈ.) ਵਲੋਂ 31,000 ਰੁਪਏ ਅਤੇ ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ ਬਲਵਿੰਦਰ ਸਿੰਘ ਘਟੌੜਾ ਵਲੋਂ 21,000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਟੂਰਨਾਮੈਂਟ ਵਿਚ ਭਗਵਾਨ ਸਿੰਘ ਮਾਜਰੀ ਵਲੋਂ ਬਹੁਤ ਹੀ ਸ਼ਾਨਦਾਰ ਕੁਮੈਂਟਰੀ ਕੀਤੀ ਗਈ |
ਪਿਛਲੀ ਖ਼ਬਰ ਐੱਨ.ਪੀ.ਐੱਸ. ਕਰਮਚਾਰੀਆਂ ਨੇ ਕੀਤਾ ਅਰਥੀ ਫ਼ੂਕ ਮੁਜ਼ਾਹਰਾ ਅਗਲੀ ਖ਼ਬਰ ਵਿਧਾਇਕ ਰਾਏ ਨੇ ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰ. 1 ਵਿਖੇ ਕੀਤੀ ਵਿਕਾਸ ਕਾਰਜਾਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।