ਅਮਲੋਹ, 18 ਫਰਵਰੀ (ਕੇਵਲ ਸਿੰਘ)-ਗਊ ਸੇਵਾ ਸਮਿਤੀ ਅਮਲੋਹ ਵਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਚ ਮੱਸਿਆ ਦਾ ਦਿਹਾੜਾ ਗਊ ਪੂਜਾ ਕਰਵਾ ਕੇ ਮਨਾਇਆ ਗਿਆ | ਪੂਜਾ ਦੀ ਰਸਮ ਸਮਾਜ ਸੇਵੀ ਰੁਪਿੰਦਰ ਜਿੰਦਲ, ਅੰਨੂੰ ਜਿੰਦਲ ਅਤੇ ਜੈਮਨ ਜਿੰਦਲ ਨੇ ਕਰਵਾਈ | ਜਦੋਂਕਿ ਪੰਡਿਤ ਰਵਿੰਦਰ ਰਵੀ ਨੇ ਮੰਤਰਾਂ ਦਾ ਉਚਾਰਣ ਕੀਤਾ | ਇਸ ਮੌਕੇ ਜਿੰਦਲ ਨੇ ਸਮਿਤੀ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਅਤੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ | ਇਸ ਮੌਕੇ ਸਮਿਤੀ ਦੇ ਪ੍ਰਧਾਨ ਭੂਸ਼ਣ ਸੂਦ ਨੇ ਦੱਸਿਆ ਕਿ ਸਮਿਤੀ ਵਲੋਂ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਗਊ ਪੂਜਾ ਕਰਵਾ ਕੇ ਮਨਾਈ ਜਾਂਦੀ ਹੈ | ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਮਿਤੀ ਦੇ ਜਨਰਲ ਸਕੱਤਰ ਰਜੇਸ਼ ਕੁਮਾਰ ਸ਼ਰਮਾ, ਸੀਨੀਅਰ ਉਪ ਪ੍ਰਧਾਨ ਸੰਜੀਵ ਧੀਰ, ਮਿੰਟੂ ਅਰੋੜਾ, ਨੀਨਾ ਅਰੋੜਾ ਕੈਨੇਡਾ, ਨੰਬਰਦਾਰ ਕਰਮਜੀਤ ਸਿੰਘ, ਗਿਆਨ ਚੰਦ ਗਰਗ, ਜੁਗਲ ਕਿਸ਼ੋਰ, ਚਮਨ ਲਾਲ, ਅਸ਼ੋਕ ਕੁਮਾਰ ਗੁਪਤਾ ਆਦਿ ਹਾਜ਼ਰ ਸਨ |