22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੰਘੋਲ 'ਚ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਅਜੀਤ ਡੈਸਕ 18-02-2026
ਸੰਘੋਲ, 17 ਫਰਵਰੀ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ 'ਚ ਐੱਨ.ਆਰ.ਆਈ ਰਾਕੇਸ਼ ਪੁਰੀ ਯੂ.ਐੱਸ.ਏ. ਦੇ ਸਹਿਯੋਗ ਨਾਲ ਗ਼ਰੀਬ ਪਰਿਵਾਰਾਂ ਦੀਆਂ ਚਾਰ ਲੜਕੀਆਂ ਦੇ ਵਿਆਹ ਕਾਰਜ ਕਰਵਾਏ ਗਏ | ਪੁਰੀ ਪਰਿਵਾਰ ਵਲੋਂ ਕੀਤੇ ਗਏ ਇਸ ਉਪਰਾਲੇ ਦੌਰਾਨ ਸਭਨਾਂ ਕੁੜੀਆਂ ਨੂੰ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਵੀ ਦਿੱਤਾ ਗਿਆ | ਜੱਸੀ ਪੁਰੀ ਨੇ ਗੱਲਬਾਤ ਮੌਕੇ ਕਿਹਾ ਕਿ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹੀ ਉਕਤ ਕਾਰਜ ਨੇਪਰੇ ਚਾੜਿ੍ਹਆ ਜਾ ਸਕਿਆ ਹੈ | ਵੱਡੀ ਗਿਣਤੀ 'ਚ ਇਲਾਕੇ ਦੇ ਪਤਵੰਤੇ ਇਸ ਮੌਕੇ ਵਿਆਹ ਵਾਲੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ | ਇਸ ਮੌਕੇ ਕਪਿਲ ਰਾਣਾ, ਮੰਗਾ ਸਿੰਘ, ਵਿਨੋਦ, ਸ਼ਿਵ ਪੁਰੀ, ਨਰੇਸ਼, ਗਿਆਨ ਚੰਦ, ਸੁਖਦੇਵ ਭਟਨਾਗਰ, ਰਿਸ਼ੀ ਪੁਰੀ, ਕਾਕਾ, ਅਮਜ਼ਦ ਖ਼ਾਨ, ਜੀਵਨ ਰਾਣਾ, ਰਾਕੇਸ਼ ਕੁਮਾਰ ਸਾਬਕਾ ਸਰਪੰਚ, ਅਸ਼ੋਕ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਰਹੇ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਾਸੀਆਂ ਲਈ ਲਾਹੇਵੰਦ ਸਾਬਤ ਹੋਵੇਗੀ-ਪ੍ਰਧਾਨ ਹੁੰਦਲ, ਸਰਪੰਚ ਪ੍ਰਦੀਪ ਅਗਲੀ ਖ਼ਬਰ ਬਸੀ ਪਠਾਣਾਂ ਵਿਖੇ ਸੀ.ਐਮ. ਦੀ ਯੋਗਸ਼ਾਲਾ ਕਲਾਸਾਂ ਦੀ ਸਿਖਲਾਈ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।