22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੰਤ ਰਾਮਪਾਲ ਦੇ ਬੋਧ ਦਿਵਸ ਮੌਕੇ ਤਿੰਨ ਰੋਜ਼ਾ ਵਿਸ਼ਾਲ ਸਮਾਗਮ ਦੀ ਸ਼ਰਧਾਪੂਰਵਕ ਸਮਾਪਤੀ

ਅਜੀਤ ਡੈਸਕ 18-02-2026
ਖਮਾਣੋਂ, 17 ਫਰਵਰੀ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਰਾਮਪਾਲ ਦੇ ਬੋਧ ਦਿਵਸ ਦੇ ਪਾਵਨ ਅਵਸਰ 'ਤੇ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਐਤਵਾਰ ਨੂੰ ਸ਼ੁਰੂ ਹੋਇਆ ਤਿੰਨ ਰੋਜ਼ਾ ਵਿਸ਼ਾਲ ਅਧਿਆਤਮਿਕ ਸਮਾਗਮ ਸ਼ਰਧਾ, ਸੇਵਾ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਜਾਗਰੂਕਤਾ ਦੇ ਮਾਹੌਲ ਵਿਚ ਸੰਪੰਨ ਹੋ ਗਿਆ | ਸਮਾਗਮ ਦੇ ਆਖ਼ਰੀ ਦਿਨ ਸੰਤ ਗ਼ਰੀਬ ਦਾਸ ਦੀ ਅੰਮਿ੍ਤਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਜਿਨ੍ਹਾਂ ਨਾਲ ਪੂਰੇ ਪੰਡਾਲ ਵਿਚ ਅਧਿਆਤਮਿਕ ਸ਼ਾਂਤੀ ਅਤੇ ਭਗਤੀ ਭਾਵ ਭਰਪੂਰ ਵਾਤਾਵਰਨ ਬਣਿਆ ਰਿਹਾ | ਇਸ ਉਪਰੰਤ ਸੰਤ ਰਾਮਪਾਲ ਨੇ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕਰਦਿਆਂ ਕਬੀਰ ਸਾਹਿਬ ਜੀ ਦੀ ਬਾਣੀ ਦੇ ਮਾਧਿਅਮ ਨਾਲ ਸੰਗਤ ਨੂੰ ਸੱਚੇ ਗਿਆਨ ਨਾਲ ਜੋੜਿਆ | ਆਪਣੇ ਉਪਦੇਸ਼ਾਂ ਵਿਚ ਸੰਤ ਰਾਮਪਾਲ ਨੇ ਸਪੱਸ਼ਟ ਕੀਤਾ ਕਿ ਜਿਸ ਦਿਨ ਮਨੁੱਖ ਨੂੰ ਉਹ ਪੂਰਨ ਸੰਤ ਮਿਲਦਾ ਹੈ, ਜੋ ਪੂਰਨ ਪ੍ਰਮਾਤਮਾ ਕਬੀਰ ਸਾਹਿਬ ਜੀ ਦੇ ਸਤਿਨਾਮ ਅਤੇ ਸਾਰਨਾਮ ਦੇ ਭੇਦ ਨੂੰ ਜਾਣਦਾ ਹੈ, ਉਹੀ ਦਿਨ ਅਸਲ ਮਾਇਨੇ ਵਿਚ ਲੇਖੇ ਜੋਗਾ ਹੁੰਦਾ ਹੈ | ਇਸ ਵਿਸ਼ਾਲ ਸਮਾਗਮ ਦੀ ਵਿਸ਼ੇਸ਼ਤਾ ਸਿਰਫ਼ ਅਧਿਆਤਮਿਕ ਪ੍ਰਵਚਨਾਂ ਤੱਕ ਸੀਮਤ ਨਹੀਂ ਰਹੀ, ਸਗੋਂ ਸਮਾਜ ਸੁਧਾਰ ਦੇ ਮੋਰਚੇ 'ਤੇ ਵੀ ਇਹ ਸਮਾਗਮ ਇਕ ਮਿਸਾਲ ਬਣ ਕੇ ਸਾਹਮਣੇ ਆਇਆ | ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਚੱਲ ਰਹੇ ਅਭਿਆਨ ਦੇ ਤਹਿਤ ਦਹੇਜ ਰਹਿਤ ਵਿਆਹਾਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਸਮਾਜ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਕਿ ਦਹੇਜ ਵਰਗੀ ਕੁਪ੍ਰਥਾ ਦਾ ਖ਼ਾਤਮਾ ਸਮੇਂ ਦੀ ਲੋੜ ਹੈ | ਇਸ ਦੇ ਨਾਲ-ਨਾਲ ਸੰਤ ਰਾਮਪਾਲ ਦੀ ਪੇ੍ਰਰਨਾ ਨਾਲ ਦੇਸ਼ ਭਰ ਵਿਚ ਅੰਨਪੂਰਨਾ ਮੁਹਿੰਮ ਤਹਿਤ ਗ਼ਰੀਬ ਅਤੇ ਲਾਚਾਰ ਪਰਿਵਾਰਾਂ ਲਈ ਹਰ ਮਹੀਨੇ ਰਾਸ਼ਨ ਕਿੱਟਾਂ, ਬਿਮਾਰੀ ਨਾਲ ਜੂਝ ਰਹੇ ਲਾਚਾਰ ਰੋਗੀਆਂ ਲਈ ਇਲਾਜ ਦੀ ਵਿਵਸਥਾ ਅਤੇ ਹੜ੍ਹ ਪੀੜਤਾਂ ਲਈ ਭੋਜਨ, ਕੱਪੜੇ ਅਤੇ ਜਰੂਰੀ ਸਮੱਗਰੀ ਮੁਹੱਈਆ ਕਰਵਾਉਣ ਵਰਗੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ, ਜੋ ਮਾਨਵਤਾ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ ਨੂੰ ਦਰਸਾਉਂਦੇ ਹਨ | ਸਮਾਗਮ ਦੌਰਾਨ ਲਗਾਈ ਗਈ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਵੀ ਦਰਸ਼ਕਾਂ ਲਈ ਖ਼ਾਸ ਆਕਰਸ਼ਨ ਦਾ ਕੇਂਦਰ ਰਹੀ | ਇਸ ਪ੍ਰਦਰਸ਼ਨੀ ਵਿਚ ਸੰਤ ਰਾਮਪਾਲ ਦੇ ਜੀਵਨ, ਸੰਘਰਸ਼ ਅਤੇ ਸੰਦੇਸ਼ਾਂ ਨੂੰ ਸੁੰਦਰ ਚਿੱਤਰਾਂ ਰਾਹੀਂ ਦਰਸਾਇਆ ਗਿਆ, ਨਾਲ ਹੀ ਸਾਰੇ ਧਰਮਾਂ ਦੇ ਪਵਿੱਤਰ ਸਦਗ੍ਰੰਥ ਉਪਲੱਬਧ ਕਰਵਾ ਕੇ ਲੋਕਾਂ ਨੂੰ ਅਸਲੀ ਅਧਿਆਤਮਿਕ ਗਿਆਨ ਸਮਝਣ ਦਾ ਮੌਕਾ ਦਿੱਤਾ ਗਿਆ |
ਪਿਛਲੀ ਖ਼ਬਰ ਬਸੀ ਪਠਾਣਾਂ ਵਿਖੇ ਸੀ.ਐਮ. ਦੀ ਯੋਗਸ਼ਾਲਾ ਕਲਾਸਾਂ ਦੀ ਸਿਖਲਾਈ ਜਾਰੀ ਅਗਲੀ ਖ਼ਬਰ ਸੂਬੇ ਦੇ ਲੋਕ 'ਆਪ' ਨੂੰ ਝੂਠੇ ਵਾਅਦਿਆਂ ਦਾ 2027 ਦੀਆਂ ਚੋਣਾਂ 'ਚ ਸਬਕ ਜ਼ਰੂਰ ਸਿਖਾਉਣਗੇ-ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।