16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੁਰਾਤਨ ਸ਼ਿਵ ਮੰਦਰ ਖਮਾਣੋਂ ਕਲਾਂ ਵਿਖੇ ਸ਼ਿਵਰਾਤਰੀ ਦਾ ਤਿਉਹਾਰ 15 ਨੂੰ

ਅਜੀਤ ਡੈਸਕ 29-01-2026
ਖਮਾਣੋਂ, 28 ਜਨਵਰੀ (ਜੋਗਿੰਦਰ ਪਾਲ)-ਪ੍ਰਾਚੀਨ ਸ਼ਿਵ ਮੰਦਿਰ ਖਮਾਣੋਂ ਕਲਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਦਿਨ ਐਤਵਾਰ ਨੂੰ ਨਗਰ ਨਿਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਾਚੀਨ ਸ਼ਿਵ ਮੰਦਿਰ ਖਮਾਣੋਂ ਕਲਾਂ ਵਿਖੇ ਸ਼ਿਵ ਮੰਦਿਰ ਕਮੇਟੀ ਦੀ ਮੀਟਿੰਗ ਤਰਸੇਮ ਨੰਦਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਰੇ ਮੈਂਬਰਾਂ ਨੇ ਫ਼ੈਸਲਾ ਕੀਤਾ ਕਿ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਉਹਾਰ ਪੁਰਾਤਨ ਸ਼ਿਵ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 13 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 7:30 ਤੇ ਸ੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 15 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਤੋਂ 11:30 ਵਜੇ ਤੱਕ ਕੀਰਤਨ ਹੋਵੇਗਾ | ਇਸ ਉਪਰੰਤ ਸ੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਸਾਰਾ ਦਿਨ ਲੰਗਰ ਅਤੁੱਟ ਵਰਤਣਗੇ | ਇਸ ਮੀਟਿੰਗ ਵਿਚ ਸਾਰੇ ਕਮੇਟੀ ਮੈਂਬਰ ਸੁਨੀਲ ਕਾਲੜਾ, ਅਜੇ ਸ਼ਰਮਾ, ਬੰਟੀ ਮਹਿਰਾ, ਪਿ੍ੰਸ ਨੰਦਾ, ਹਰਸ਼ ਨੰਦਾ, ਅਮਰਨਾਥ ਨੰਦਾ, ਪ੍ਰਦੀਪ ਨੰਦਾ, ਪੁਸ਼ਪਿੰਦਰ ਸ਼ਰਮਾ, ਗੋਗੀ ਮੁਹੰਮਦ, ਸੰਜੀਵ ਕਾਲੜਾ, ਮਿੱਠੂ ਕੰਗ, ਸਾਹਿਲ ਮਹਿਰਾ, ਕਾਕਾ ਮਹਿਰਾ, ਡਾ. ਜੱਸ, ਜਤਿਨ ਮਹਿਰਾ, ਰਾਹੁਲ, ਸਾਹਿਲ ਕਾਲੜਾ, ਮੁਹੰਮਦ ਅਨਵਰ ਹਾਜ਼ਰ ਸਨ |
ਪਿਛਲੀ ਖ਼ਬਰ ਕੀ ਪਖਾਨਾ ਕਰਦੇ ਸਮੇਂ ਖ਼ੂਨ ਆਉਣਾ ਹਮੇਸ਼ਾ ਬਵਾਸੀਰ (ਪਾਈਲਸ) ਹੀ ਹੁੰਦਾ ਹੈ?- ਡਾ. ਹਿਤੇਂਦਰ ਸੂਰੀ ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 344ਵੇਂ ਜਨਮ ਦਿਹਾੜੇ ਮੌਕੇ ਮਹਾਨ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।