13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

77ਵੇਂ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਵਿਖੇ ਕੌਂਸਲ ਪ੍ਰਧਾਨ ਪਿ੍ੰਸ ਨੇ ਲਹਿਰਾਇਆ ਤਿਰੰਗਾ

ਨਗਰ ਕੌਂਸਲ ਵਿਚ ਝੰਡਾ ਲਹਿਰਾਉਂਦੇ ਹੋਏ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨਾਲ ਮੌਜੂਦ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ | (ਸੱਜੇ) ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨ ਤੇ ਕਾਂਸੀ ਤਗਮਾ ਜਿੱਤਣ ਵਾਲੀਆਂ ਆਯੁਸ਼ੀ ਮਿਸ਼ਰਾ ਅਤੇ ਅਨੁਸ਼ਕਾ ਮਿਸ਼ਰਾ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਗੈਰੀ ਬੜਿੰਗ ਅਤੇ ਕੌਂਸਲ ਪ੍ਰਧਾਨ ਹਰਪ੍ਰੀਤ ਪਿ੍ੰਸ | ਤਸਵੀਰ: ਰਾਜੇਸ਼ ਸ਼ਰਮਾ <br/> 28-01-2026
ਮੰਡੀ ਗੋਬਿੰਦਗੜ੍ਹ, 27 ਜਨਵਰੀ (ਰਾਜੇਸ਼ ਸ਼ਰਮਾ)-ਦੇਸ਼ ਦੇ 77ਵੇ ਗਣਤੰਤਰ ਦਿਵਸ ਮੌਕੇ ਸਥਾਨਕ ਨਗਰ ਕੌਂਸਲ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਝੰਡਾ ਫਹਿਰਾਉਣ ਦੀ ਰਸਮ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੇ ਅਦਾ ਕੀਤੀ | ਇਸ ਸਮਾਗਮ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਗੈਰੀ ਬੜਿੰਗ ਅਤੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੇ ਸ਼ਹਿਰ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਵਡਮੁੱਲੇ ਯੋਗਦਾਨ ਸਦਕਾ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਅਤੇ ਭਾਰਤੀ ਗਣਰਾਜ ਦੀ ਸਥਾਪਨਾ ਹੋਈ | ਕੌਂਸਲ ਪ੍ਰਧਾਨ ਪਿ੍ੰਸ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਨਗਰ ਕੌਂਸਲ ਵਲੋਂ ਸ਼ਹਿਰ ਵਿਚ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸਵੱਛਤਾ ਨੂੰ ਮੁੱਖ ਰੱਖਦਿਆਂ ਨਵੇਂ ਬਣੇ ਐਸ.ਟੀ.ਪੀ. ਪ੍ਰਬੰਧਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਉਸ ਨੰੂ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ, ਇਸ ਦੇ ਨਾਲ ਹੀ ਵਿੱਤੀ ਸਾਲ 2025-26 ਵਿਚ ਕਰੀਬ 35 ਕਰੋੜ ਦੇ ਵਿਕਾਸ ਕਾਰਜ ਨਗਰ ਕੌਂਸਲ ਹਾਊਸ ਵਲੋਂ ਪਾਸ ਕੀਤੇ ਗਏ ਹਨ, ਜਿਨ੍ਹਾਂ ਦਾ ਕੰਮ ਪ੍ਰਗਤੀ ਅਧੀਨ ਹੈ ਜਿਸ ਨੂੰ ਕੁਝ ਮਹੀਨੇ ਵਿਚ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ | ਨਗਰ ਕੌਂਸਲ ਵਿਚ ਕਰਵਾਏ ਸਮਾਗਮ ਦੌਰਾਨ ਸਥਾਨਕ ਸਰਕਾਰੀ ਸਕੂਲ ਕੰਨਿਆ, ਸੇਂਟ ਫ਼ਰੀਦ ਪਬਲਿਕ ਸਕੂਲ, ਏਕ ਨਵੀਂ ਉਡਾਣ ਸੰਸਥਾ ਦੇ ਬੱਚਿਆਂ ਵਲੋਂ ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ | ਇਸ ਮੌਕੇ ਪ੍ਰਧਾਨ ਪਿ੍ੰਸ ਤੇ ਵਿਧਾਇਕ ਗੈਰੀ ਬੜਿੰਗ ਨੇ ਖੇਡਾਂ ਤੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਤਗਮੇ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉਦੈਪੁਰ ਰਾਜਸਥਾਨ ਵਿਖੇ ਕਰਵਾਏ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨ ਤੇ ਕਾਂਸੀ ਤਗਮਾ ਜਿੱਤਣ ਵਾਲੀਆਂ 2 ਕੁੜੀਆਂ ਆਯੁਸ਼ੀ ਮਿਸ਼ਰਾ ਸੋਨ ਅਤੇ ਅਨੁਸ਼ਕਾ ਮਿਸ਼ਰਾ ਖ਼ਾਸ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲ ਦੇ ਕਾਰਜ ਸਾਧਕ ਚੇਤਨ ਸ਼ਰਮਾ, ਕੌਂਸਲਰ ਪੁਨੀਤ ਗੋਇਲ, ਵਿਨੀਤ ਬਿੱਟੂ, ਸੁਖਵਿੰਦਰ ਕੌਰ, 'ਆਪ' ਆਗੂ ਬਲਦੇਵ ਸ਼ਰਮਾ, ਰਣਜੀਤ ਸਿੰਘ ਪਨਾਗ, ਸ਼ਿੰਗਾਰਾ ਸਿੰਘ ਸਲਾਣਾ, ਯੂਥ ਆਗੂ ਸਤਿਆਪਾਲ ਲੋਧੀ, ਅਜੇ ਲਿਬੜਾ, ਦਲਜੀਤ ਵਿਰਕ, ਨਰੇਸ਼ ਸ਼ਰਮਾ, ਪਰਮਜੀਤ ਸਿੰਘ, ਸ਼ੁਭਕਰਮਨ ਸਿੰਘ ਗੁਰਾਇਆ, ਗਗਨਦੀਪ ਸਿੰਘ ਰਿੱਚੀ, ਬੀਰਦਵਿੰਦਰ ਸਿੰਘ, ਸ਼ੁਭਮ ਸ਼ਰਮਾ, ਗੁਰਪ੍ਰੀਤ ਸਿੰਘ ਜਿੰਮੀ, ਗੁਰਪ੍ਰੀਤ ਸਿੰਘ, ਹੇਮੰਤ ਗੋਇਲ, ਸਲੀਮ ਗਾਗੜੀ, ਨੰਬਰਦਾਰ ਬਲਕਾਰ ਸਿੰਘ, ਗੀਤਾਂਜਲੀ, ਨਗਰ ਕੌਂਸਲ ਦੇ ਲੇਖਾਕਾਰ ਵਿਸ਼ਵਕਿਰਤੀ, ਏ.ਐਮ.ਈ. ਵਰਿੰਦਰਜੀਤ ਸਿੰਘ, ਸੁਪਰਡੈਂਟ ਬਲਵਿੰਦਰ ਸਿੰਘ, ਸੁਪਰਡੈਂਟ ਕਿਰਨਦੀਪ ਸਿੰਘ, ਜੇ.ਈ ਗੌਰਵ ਧੀਰ, ਇੰਸਪੈਕਟਰ ਨਰੇਸ਼ ਕੁਮਾਰ, ਇੰਸਪੈਕਟਰ ਰਾਜੀਵ ਕੌਸ਼ਲ, ਇੰਸਪੈਕਟਰ ਸੰਯੋਗੀਤਾ, ਮਿਉਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਵਿਕਰਾਂਤ ਬਿਰਮੀ, ਰਾਜੀਵ ਕੁਮਾਰ, ਰਾਕੇਸ਼ ਕੁਮਾਰ, ਹਰਸ਼ਿਤ ਵਧਾਵਨ, ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਗੂਰੀ ਖੰਗੂੜਾ ਸਮੇਤ ਹੋਰ ਕਰਮਚਾਰੀ ਤੇ ਸ਼ਹਿਰ ਨਿਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਇਕ ਲਖਵੀਰ ਸਿੰਘ ਰਾਏ ਨੇ 'ਆਪ' ਦਫ਼ਤਰ ਵਿਖੇ 77ਵੇਂ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਇਆ ਅਗਲੀ ਖ਼ਬਰ ਬਸੀ ਪਠਾਣਾਂ 'ਚ 77ਵਾਂ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।