25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਭਾਰਤੀ ਕਿਸਾਨੀ ਨਾਲ ਏਕਤਾ ਆਜ਼ਾਦ ਨੇ ਚਿੱਪ ਵਾਲੇ ਬਿਜਲੀ ਦੇ ਮੀਟਰ ਵਿਭਾਗ ਕੋਲ ਜਮ੍ਹਾਂ ਕਰਵਾਏ

ਅਜੀਤ ਡੈਸਕ 23-01-2026
• ਕਿਸਾਨ ਆਗੂਆਂ ਨੇ ਕਿਹਾ, ਜਦੋਂ ਤੱਕ ਪੰਜਾਬ ਸਰਕਾਰ ਬਿਜਲੀ ਐਕਟਰ 2025 ਰੱਦ ਨਹੀਂ ਕਰਦੀ ਕਿਸਾਨ ਸੰਘਰਸ਼ ਜਾਰੀ ਰੱਖਣਗੇ
ਨਾਭਾ, 22 ਜਨਵਰੀ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਨਾਭਾ ਵਲੋਂ ਜ਼ਿਲ੍ਹਾ ਆਗੂ ਪਰਵਿੰਦਰ ਸਿੰਘ ਬਾਬਰਪੁਰ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਬਿਜਲੀ ਐਕਟ 2025 ਦੇ ਵਿਰੋਧ 'ਚ ਦੂਸਰੇ ਪੜਾਅ ਦੌਰਾਨ ਨਾਭਾ ਬਲਾਕ ਦੇ ਵੱਖ-ਵੱਖ ਪਿੰਡਾਂ 'ਚੋਂ ਚਿੱਪ ਵਾਲੇ ਮੀਟਰ ਲੋਕਾਂ ਦੀ ਸਹਿਮਤੀ ਦੇ ਨਾਲ ਉਤਾਰ ਕੇ ਬਿਜਲੀ ਵਿਭਾਗ ਕੋਲ ਜਮਾਂ ਕਰਵਾਏ ਗਏ | ਇਸ ਮੌਕੇ ਜ਼ਿਲ੍ਹਾ ਆਗੂ ਪਰਵਿੰਦਰ ਸਿੰਘ ਬਾਬਰਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਐਕਟ 2025 ਜੋ ਕੇਂਦਰ ਸਰਕਾਰ ਵਲੋਂ ਸੂਬੇ ਦੀਆਂ ਸਰਕਾਰਾਂ ਕੋਲ ਨਵੇਂ ਬਿਜਲੀ ਸੋਧ ਬਿੱਲ ਦਾ ਖਰੜਾ ਆਇਆ ਹੈ ਉਸ ਨੂੰ ਪੰਜਾਬ ਸਰਕਾਰ ਮੁੱਢੋਂ ਰੱਦ ਕਰੇ, ਸਿਰਫ ਬਿਆਨ ਬਾਜੀ ਨਾਲ ਸਰਕਾਰ ਸਿਆਸਤ ਨਾ ਕਰੇ ਅਤੇ ਲਿਖਤੀ ਰੂਪ 'ਚ ਰੱਦ ਕਰਕੇ ਉਸ ਦਾ ਏਜੰਡਾ ਜਨਤਕ ਕਰੇ ਕਿਉਂਕਿ ਇਹ ਬਿਜਲੀ ਐਕਟ 2025 ਹਰ ਵਰਗ ਲਈ ਖ਼ਤਰਾ ਸਾਬਤ ਹੋ ਜਾਣਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਹੈ ਅਤੇ ਬਿਜਲੀ ਬੋਰਡ ਦੀਆਂ ਜਾਇਦਾਦਾਂ ਕਾਰਪੋਰੇਟ ਅਦਾਰਿਆਂ ਦੇ ਹਵਾਲੇ ਹੋ ਜਾਣਗੀਆਂ | ਬਲਾਕ ਆਗੂ ਗਮਦੂਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਐਕਟ ਰੱਦ ਕਰਕੇ ਚਿੱਪ ਵਾਲੇ ਮੀਟਰ ਜੋ ਧੱਕੇ ਨਾਲ ਲੋਕਾਂ 'ਤੇ ਥੋਪੇ ਜਾ ਰਹੇ ਨੇ ਉਸ ਨੂੰ ਬੰਦ ਕਰੇ ਅਤੇ ਪੁਰਾਣੇ ਮੀਟਰ ਲੋਕਾਂ ਦੇ ਘਰ ਉੱਪਰ ਫਿਰ ਤੋਂ ਲਗਾਏ ਜਾਣ, ਕਿਉਂ ਜੋ ਉਸ ਮੁਤਾਬਿਕ ਹੀ ਲੋਕ ਬਿਜਲੀ ਦੇ ਬਿੱਲ ਭਰਨ ਲਈ ਤਿਆਰ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੁਰਾਣੇ ਮੀਟਰ ਨਹੀਂ ਲੱਗ ਜਾਂਦੇ ਐਵਰੇਜ ਦੇ ਮੁਤਾਬਿਕ ਹੀ ਬਿੱਲ ਭਰੇ ਜਾਣਗੇ, ਜੇਕਰ ਪੰਜਾਬ ਸਰਕਾਰ ਕਿਸੇ ਤਰ੍ਹਾਂ ਦੇ ਵੀ ਜੁਰਮਾਨੇ ਲੋਕਾਂ ਉੱਪਰ ਪਾਉਣ ਦੀ ਕੋਸ਼ਿਸ਼ ਕਰੇਗੀ ਤਾਂ ਮੋਰਚਾ ਇਸ 'ਤੇ ਸਖ਼ਤ ਸਟੈਂਡ ਲੈ ਕੇ ਵੱਡਾ ਸੰਘਰਸ਼ ਸਰਕਾਰ ਵਿਰੁੱਧ ਖੋਲ੍ਹੇਗਾ |
ਇਸ ਮੌਕੇ ਵਿਸਕੀ ਕਕਰਾਲਾ, ਜਗਰੂਪ ਬਾਬਰਪੁਰ, ਕਾਕਾ ਘਣੀਵਾਲ, ਕੁਲਦੀਪ ਗੁੱਜਰਹੇੜੀ, ਦਰਸ਼ਨ ਸਕੋਹਾ, ਯਾਦਵਿੰਦਰ ਕਕਰਾਲਾ ਆਦਿ ਹੋਰ ਵੀ ਕਿਸਾਨ, ਮਜ਼ਦੂਰ ਹਾਜ਼ਰ ਸਨ |
ਪਿਛਲੀ ਖ਼ਬਰ ਅਮਰ ਸਿੰਘ ਮਿਸਤਰੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਜੱਸੋਮਾਜਰਾ ਕਤਲ ਕਾਂਡ ਜ਼ਮੀਨ ਦਾ ਲਾਲਚ ਬਣਿਆ ਭਰਾ ਦੇ ਕਤਲ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।