26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਓ. ਪੀ. ਬਾਂਸਲ ਮਾਡਰਨ ਸਕੂਲ ਦੀ ਪਾਈਪ ਬੈਂਡ ਟੀਮ ਨੇ ਉੱਤਰੀ ਜ਼ੋਨ 'ਚ ਹਾਸਿਲ ਕੀਤਾ ਤੀਜਾ ਸਥਾਨ

ਅਜੀਤ ਡੈਸਕ 23-01-2026
ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਮਨਪ੍ਰੀਤ ਸਿੰਘ)-ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਦੀ ਪਾਈਪ ਬੈਂਡ ਟੀਮ ਨੇ ਰਾਸ਼ਟਰੀ ਸਕੂਲ ਪਾਈਪ ਬੈਂਡ ਮੁਕਾਬਲੇ (ਉੱਤਰੀ ਜ਼ੋਨ) ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਹ ਵੱਕਾਰੀ ਮੁਕਾਬਲਾ ਛਤਰਸਾਲ ਸਟੇਡੀਅਮ ਨਵੀਂ ਦਿੱਲੀ ਵਿਖੇ ਹੋਇਆ, ਜਿਸ ਵਿਚ ਦੇਸ਼ ਭਰ ਦੇ ਸਕੂਲਾਂ ਨੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ਓਮ ਪ੍ਰਕਾਸ਼ ਬਾਂਸਲ ਸਕੂਲ ਬੈਂਡ ਟੀਮ ਨੇ ਅਨੁਸ਼ਾਸਨ, ਸੰਗੀਤਕ ਸ਼ੁੱਧਤਾ, ਤਾਲਮੇਲ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਸ਼ਾਨਦਾਰ ਪ੍ਰਦਰਸ਼ਨ, ਕੈਪਟਨ ਕਰੁਣੇਸ਼ ਬਾਂਸਲ ਦੀ ਅਗਵਾਈ ਹੇਠ ਕੀਤਾ, ਜਦੋਂ ਕਿ ਵਿਦਿਆਰਥੀਆਂ ਨੇ ਬੈਂਡ ਲੀਡਰ ਜਸਪਾਲ ਸਿੰਘ ਦੇ ਤਜਰਬੇਕਾਰ ਮਾਰਗ ਦਰਸ਼ਨ ਵਿਚ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ | ਸਕੂਲ ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਬੈਂਡ ਇੰਸਟਰਕਟਰ ਜਸਪਾਲ ਸਿੰਘ ਅਤੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਇਹ ਸਫ਼ਲਤਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਸਮਰਪਣ, ਅਨੁਸ਼ਾਸਨ ਅਤੇ ਟੀਮ ਵਰਕ ਇਕੱਠੇ ਚੱਲਦੇ ਹਨ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਸਕੂਲ ਦੀ ਸਾਖ ਨੂੰ ਉੱਚਾ ਕੀਤਾ ਹੈ | ਇਹ ਪ੍ਰਾਪਤੀ ਸਾਰੇ ਵਿਦਿਆਰਥੀਆਂ ਲਈ ਹਰ ਖੇਤਰ ਵਿਚ ਉੱਤਮਤਾ ਲਈ ਯਤਨ ਕਰਨ ਦੀ ਪ੍ਰੇਰਨਾ ਹੈ |
ਪਿਛਲੀ ਖ਼ਬਰ 1984 ਸਿੱਖ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕਰਨਾ ਬੇਹੱਦ ਮੰਦਭਾਗਾ-ਜਥੇਦਾਰ ਰਿਆ ਅਗਲੀ ਖ਼ਬਰ ਪਿੰਡ ਹਰਗਣਾ ਦੀ ਗੁਰਦੁਆਰਾ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।